65 ਸਾਲਾ ਬਜ਼ੁਰਗ ਨੇ ਖੂਹ ਨਾਲ ਲਟਕ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਰਾਲਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ 65 ਸਾਲਾ ਇਕ ਬਜ਼ੁਰਗ ਨੇ ਪਿੰਡ ਦੇ ਖੂਹ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਜਦੋ ਇਸ ਘਟਨਾ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਹੜਕੰਪ ਮੱਚ ਗਿਆ ਹੈ। ਲੋਕਾਂ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਨੂੰਹ ਵੇਰਕਾ ਮਿਲਕ ਸੁਸਾਇਟੀ ਦੀ ਪ੍ਰਧਾਨ ਸੀ। ਦੱਸਿਆ ਜਾ ਰਿਹਾ ਹੈ ਕਿ ਸੁਸਾਇਟੀ ਵਿੱਚ ਲੱਖਾਂ ਦੇ ਰੁਪਏ ਦਾ ਘਪਲਾ ਕੀਤਾ ਗਿਆ ਸੀ।

ਜਿਸ ਦੀ ਇਕ ਸਾਲ ਤੋਂ ਕਾਰਵਾਈ ਹੋ ਰਹੀ ਸੀ। ਇਸ ਘਪਲੇ ਦੀ ਇਲਜ਼ਾਮ ਪਰਿਵਾਰ ਤੇ ਲੱਗਣ ਕਾਰਨ ਸੁਰਿੰਦਰ ਸਿੰਘ ਕਾਫੀ ਪਰੇਸ਼ਾਨ ਹੋ ਗਏ ਸੀ। ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ। ਕਿਹਾ ਜਾ ਰਿਹਾ ਹੈ ਕਿ ਪਿਛਲੀ ਵਾਰ ਵੀ ਉਸ ਦੀ ਨੂੰਹ ਨੂੰ ਸਰਬ ਸੰਮਤੀ ਨਾਲ ਮੁੜ ਪ੍ਰਧਾਨ ਚਣ ਲਿਆ ਗਿਆ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੀ ਸਮੇ ਤੇ ਜਾਂਚ ਹੋ ਜਾਂਦੀ ਤਾਂ ਸੁਰਿੰਦਰ ਸਿੰਘ ਇਹ ਕਦਮ ਨਾ ਚੁੱਕਦਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ ।

More News

NRI Post
..
NRI Post
..
NRI Post
..