ਮੱਥਾ ਟੇਕਣ ਗਈ 9 ਸਾਲਾ ਬੱਚੀ ਨਾਲ ਹੋਇਆ ਜਬਰ- ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲਾਲਾਬਾਦ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਈ ਹੈ। ਜਿਥੇ 9 ਸਾਲਾ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਪੀੜਤ ਦੀ ਮਾਂ ਨੇ ਸੰਦੀਪ ਸਿੰਘ ਨਾਮ ਦੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੀ 9 ਸਾਲਾਂ ਦੀ ਬੱਚੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਉਹ ਘਰ ਜਦੋ ਵਾਪਸ ਆਈ ਹੈ ਤਾਂ ਉਸ ਦੇ ਕੱਪੜਿਆਂ 'ਤੇ ਖੂਨ ਲੱਗਾ ਹੋਇਆ ਸੀ।

ਜਦੋ ਉਸ ਬੱਚੀ ਨੂੰ ਪੁੱਛਿਆ ਗਿਆ ਤਾਂ ਬੱਚੀ ਦੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਦੋਸ਼ੀ ਸੰਦੀਪ ਸਿੰਘ ਉਸਨੂੰ ਖੇਤ ਵਿੱਚ ਲੈ ਗਿਆ ਤੇ ਉਸ ਨਾਲ ਦੋਸ਼ੀ ਨੇ ਗ਼ਲਤ ਹਰਕਤਾਂ ਕੀਤੀਆਂ ਹਨ। ਬੱਚੀ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਮਨਾਂ ਕੀਤਾ ਸੀ ਤੇ ਉਸ ਨੂੰ ਕਿਹਾ ਕਿ ਜੇਕਰ ਉਹ ਕਿਸੇ ਨਾਲ ਗੱਲ ਕਰੇਗੀ ਤਾਂ ਉਸ ਨੂੰ ਜਾਨੋ ਮਾਰਨ ਦਵਾਂਗਾ। ਫਿਲਹਾਲ ਪੁਲਿਸ ਅਧਿਕਾਰੀ ਨੇ ਦੋਸ਼ੀ ਸੰਦੀਪ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।