ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਲੋਕਾਂ ਨੇ ਫੜਿਆ ਚੀਤੇ ਦਾ ਬੱਚਾ

by vikramsehajpal

ਸ਼੍ਰੀਨਗਰ (ਆਫਤਾਬ ਅਹਿਮਦ)- ਮੌਸਮ ਵਿੱਚ ਲਗਾਤਾਰ ਹੋ ਰਹੇ ਬਦਲਾਵ ਦੇ ਚਲਦਿਆਂ ਹੋ ਰਹੀ ਬਾਰਸ਼ ਅਤੇ ਬਰਫਬਾਰੀ ਨੇ ਜੰਗਲੀ ਜੀਵਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਚਲਦੇ ਕਸ਼ਮੀਰ ਦੇ ਜੰਗਲਾਂ ਵਿੱਚ ਹੋਈ ਬਰਫਬਾਰੀ ਕਾਰਨ ਖਾਣੇ ਦੀ ਘਾਟ ਪੈਦਾ ਹੋਣ ਕਾਰਨ ਜੰਗਲੀ ਜਾਨਵਰਾਂ ਦਾ ਰਿਹਾਇਸ਼ੀ ਇਲਾਕਿਆਂ ਵਿੱਚ ਆਉਣਾ ਲਗਾ ਤਾਰ ਜਾਰੀ ਹੈ। ਬੀਤੇ ਦਿਨੀ ਵੀ ਕਸ਼ਮੀਰ ਦੇ ਗੰਧਰਬਲ ਵਿਚ ਜਿਥੇ ਰਿਹਾਇਸ਼ੀ ਇਲਾਕੇ ਵਿਚ ਇਕ ਬਿਮਾਰ ਚੀਤਾ ਦਿਖਣ ਬਾਦ ਦਹਿਸ਼ਤ ਫਾਈ ਗਈ ਸੀ, ਓਥੇ ਹੀ ਹੂਨ ਦੱਖਣੀ ਕਸ਼ਮੀਰ 'ਚ ਅਨੰਤਨਾਗ ਜਿਲ੍ਹੇ ਦੇ ਕੇਹਰਿਬਾਲ ਪਿੰਡ ਦੇ ਵਾਸੀਆਂ ਨੇ ਘੁੰਮ ਰਹੇ ਚੀਤੇ ਦੇ ਇਕ ਬੱਚੇ ਨੂੰ ਫੜਿਆ।

ਸਥਾਨਕ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਂਦਿਆਂ ਦਸਿਆ, “ਅਸੀਂ ਰਾਤ ਦੇ 9 ਵਜੇ ਦੇ ਕਰੀਬ ਬਾਹਰ ਇਕ ਚੀਤੇ ਦੇ ਇਕ ਬੱਚੇ ਨੂੰ ਘੁੰਮਦੇ ਪਾਇਆ। ਅਸੀਂ ਤੁਰੰਤ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਹੋਰ ਸਥਾਨਕ ਲੋਕਾਂ ਨੂੰ ਵੀ ਇਸ 'ਚ ਮਦਦ ਕੀਤੀ ਅਤੇ ਉਸਨੂੰ ਕਾਬੂ ਕਰ ਲਿਆ। ਇਸ ਦੌਰਾਨ ਵਾਈਲਡ ਲਾਈਫ ਕੰਟਰੋਲ ਰੂਮ ਦੇ ਇੰਚਾਰਜ ਅਚਬਲ ਸ਼ਾਹ ਗੁਲਜ਼ਾਰ ਕੇਹਿਰੀਬਲ ਅਨੰਤਨਾਗ ਵਿਖੇ ਵਾਪਰੀ ਇੱਕ ਘਟਨਾ ਬਾਰੇ ਜਾਣਕਾਰੀ ਦਿਤੀ। ਵਾਈਲਡ ਲਾਈਫ ਕੰਟਰੋਲ ਰੂਮ ਅਚਬਾਲ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਚੀਤੇ ਦੇ ਬੱਚੇ ਨੂੰ ਕਬਜੇ ਵਿੱਚ ਲੈ ਲਿਆ। ਇੰਚਾਰਜ ਕੰਟਰੋਲ ਰੂਮ ਅਚਬਲ ਨੇ ਸਾਨੂੰ ਕਿਹਾ ਕਿ ਚੀਤੇ ਦੇ ਬੱਚੇ ਨੂੰ ਉਸਦੀ ਮਾਂ ਨਾਲ ਦੁਬਾਰਾ ਮਿਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।