ਭਿਖਾਰੀ ਨਿਕਲਿਆ 8 ਕਰੋੜ ਦੀ ਜਾਇਦਾਦ ਦਾ ਮਾਲਕ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੰਬਈ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਭਿਖਾਰੀ 8 ਕਰੋੜ ਦੀ ਜਾਇਦਾਦ ਦਾ ਮਾਲਕ ਹੈ। ਦੱਸਿਆ ਜਾ ਰਿਹਾ ਇਹ ਭਿਖਾਰੀ ਰੋਜ਼ਾਨਾ ਬਿਨਾਂ ਕਿਸੇ ਕੰਮ ਤੋਂ 2000 - 2500 ਰੁਪਏ ਲੈ ਕੇ ਘਰ ਜਾਂਦਾ ਹੈ। ਇਸ ਭਿਖਾਰੀ ਦਾ ਨਾਮ ਭਰਤ ਜੈਨ ਹੈ ,ਉੱਥੇ ਹੀ ਜੇਕਰ ਭਿਖਾਰੀ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਸ ਕੋਲ 7.5 ਕਰੋੜ ਰੁਪਏ ਦੀ ਜਾਇਦਾਦ ਹੈ। ਉਸ ਦਾ ਮੁੰਬਈ 'ਚ 2 ਬੈਡਰੂਮ ਵਾਲਾ ਫਲੈਟ ਹੈ । ਜਿਸ ਦੀ ਕੀਮਤ 1.2 ਕਰੋੜ ਰੁਪਏ ਹੈ, ਉਸ ਦੀਆਂ ਦੁਕਾਨਾਂ ਹਨ, ਜੋ ਕਿ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ਤੇ ਚੱਲਦੀਆਂ ਹਨ। ਭਰਤ ਜੈਨ ਨੇ ਆਪਣਾ ਸਾਰਾ ਜੀਵਨ ਭੀਖ ਮੰਗ ਕੇ ਬਤੀਤ ਕੀਤਾ ਹੈ। ਭਰਤ ਨੇ ਖੁਦ ਪੜਾਈ ਨਹੀ ਕੀਤੀ ਪਰ ਉਸ ਦੇ ਬੱਚੇ ਕਾਨਵੈਂਟ ਸਕੂਲਾਂ 'ਚ ਪੜ੍ਹੇ ਹੋਏ ਹਨ ਤੇ ਹੁਣ ਉਹ ਨੌਕਰੀ ਕਰਦੇ ਹਨ ।