IPL 2023 ਸ਼ੁਰੂ ਹੋਣ ਤੋਂ ਪਹਿਲਾਂ ਇਸ ਖਿਡਾਰੀ ਨੂੰ ਵੱਡਾ ਝਟਕਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : IPL 2023ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦਈਏ ਕਿ IPL ਦੇ ਇਸ 16ਵੇ ਸੀਜ਼ਨ ਤੋਂ ਪਹਿਲਾਂ ਹੀ ਇਸ ਖਿਡਾਰੀ ਨੂੰ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਇੰਡੀਅਨ ਪ੍ਰੀਮੀਅਰ ਲੀਗ 'ਚ ਪੰਜਾਬ ਕਿੰਗਜ਼ ਦੇ ਪਹੀਲੇ ਮੈਚ ਵਿੱਚ ਨਹੀ ਖੇਡ ਸਕਣਗੇ ਕਿਉਕਿ ਗੋਡੇ ਦੀ ਸੱਟ ਤੋਂ ਉਭਰਨ ਤੋਂ ਬਾਅਦ ਵੇਲਜ਼ ਕ੍ਰਿਕਟ ਬੋਰਡ ਨੇ ਹਾਲੇ ਤੱਕ ਉਨ੍ਹਾਂ ਨੂੰ ਫਿਟਨੈਸ ਕਲੀਅਰੈਂਸ ਨਹੀ ਦਿੱਤੀ ਹੈ ।ਜਾਣਕਾਰੀ ਅਨੁਸਾਰ ਪੰਜਾਬ ਕਿੰਗਜ਼ ਟੀਮ 1 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ IPL 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਲਿਵਿੰਗਸਟੋਨ ਨੇ ਪਾਕਿਸਤਾਨ ਦੇ ਖ਼ਿਲਾਫ਼ ਆਪਣੇ ਟੈਸਟ ਡੈਬਿਊ ਦੌਰਾਨ ਸੱਟ ਲੱਗਣ ਤੋਂ ਬਾਅਦ ਪ੍ਰਤੀਯੋਗੀ ਕ੍ਰਿਕਟ ਨਹੀਂ ਖੇਡੀ ਹੈ । ਸੂਤਰਾਂ ਅਨੁਸਾਰ ਉਸ ਨੂੰ ਪਹਿਲੇ ਮੈਚ ਲਈ ਬਾਹਰ ਕਰ ਦਿੱਤਾ ਗਿਆ ਕਿਉਕਿ ICB ਉਸਦੀ ਫਿਟਨੈਸ ਸਥਿਤੀ ਦਾ ਪਤਾ ਲਗਾਉਣ ਲਈ ਸਕੈਨ ਕਰ ਰਿਹਾ ਹੈ ।ਜਿਸ ਤੋਂ ਬਾਅਦ ਉਹ ਦੂਜੇ ਮੈਚ 'ਚ ਖੇਡ ਸਕਣਗੇ ।

More News

NRI Post
..
NRI Post
..
NRI Post
..