ਟੋਰਾਂਟੋ ‘ਚ ਨਸਲੀ ਵਿਤਕਰਾ ਖ਼ਤਮ ਕਰਨ ਲਈ ਵੱਡਾ ਫੈਸਲਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਸਕੂਲ ਬੋਰਡ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕਿਹਾ ਕਿ ਸ਼ਹਿਰ ਦੇ ਸਕੂਲਾਂ ਵਿੱਚ ਨਸਲੀ ਵਿਤਕਰਾ ਕੀਤਾ ਜਾਂਦਾ ਹੈ । ਇਸ ਨੂੰ ਖਤਮ ਕਰਨ ਲਈ ਬੋਰਡ ਨੇ ਵੱਡਾ ਕਦਮ ਚੁੱਕਿਆ ਹੈ ।ਬੋਰਡ ਦੇ ਇਸ ਦਾ ਹੱਲ ਕਰਨ ਲਈ ਸੂਬਾਈ ਮਨੁੱਖੀ ਅਧਿਕਾਰ ਸੰਸਥਾ ਦੀ ਸਹਾਇਤਾ ਲੈਣ ਦਾ ਫੈਸਲਾ ਕੀਤਾ ਹੈ ।ਬੋਰਡ ਦੇ ਟਰੱਸਟੀ ਯਾਲਿਨੀ ਵਲੋਂ ਪੇਸ਼ ਇੱਕ ਮਤਾ ਵੀ ਪਾਸ ਕੀਤਾ ਗਿਆ। 16 ਟਰੱਸਟੀਆਂ ਨੇ ਮੱਤੇ ਦੇ ਹੱਕ 'ਚ ਵੋਟ ਪਾਈ, ਜਦਕਿ ਬਾਕੀ ਇਸ ਮੱਤੇ ਦੇ ਖ਼ਿਲਾਫ਼ ਹਨ।

ਬੋਰਡ ਟਰੱਸਟੀ ਯਾਲਿਨੀ ਨੇ ਕਿਹਾ ਇਹ ਕਦਮ ਖੇਤਰ ਵਿੱਚ ਦੱਖਣੀ ਏਸ਼ਿਆਈ ਡਾਇਸਪੋਰਾ ਖਾਸ ਕਰਕੇ ਭਾਰਤੀ ਤੇ ਹਿੰਦੂ ਭਾਈਚਾਰਿਆਂ ਦੇ ਮਹੱਤਪੂਰਨ ਮੁੱਦੇ ਨੂੰ ਸੰਬੋਧਿਤ ਕਰਦਾ ਹੈ।ਉਨ੍ਹਾਂ ਨੇ ਕਿਹਾ ਕੈਨੇਡਾ ਦੇ ਸੂਬੇ ਉਂਟਾਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਤੇ ਟੋਰਾਂਟੋ ਦੇ ਸਕੂਲ ਬੋਰਡ ਵਿਚਾਲੇ ਭਾਈਵਾਲੀ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਜਾਤੀ ਪ੍ਰਣਾਲੀ ਹਜ਼ਾਰਾਂ ਸਾਲ ਪੁਰਾਣੀ ਹੈ ਤੇ ਉੱਚ ਜਾਤੀ ਵਾਲਿਆਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਦਲਿਤ ਭਾਈਚਾਰੇ ਨੂੰ ਅਛੂਤ ਮੰਨਿਆ ਜਾਂਦਾ ਹੈ ।