ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਵੱਡਾ ਫੈਸਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਇਸ ਦੌਰਾਨ ਹੀ ਸਰਕਾਰ ਵਲੋਂ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। 2 ਸਾਲ ਬਾਅਦ ਦੀਵਾਲੀ ਤੇ ਹੋਰ ਵੀ ਤਿਉਹਾਰਾ ਤੇ ਗ੍ਰੀਨ ਪਟਾਕੇ ਚਲਾਏ ਜਾ ਸਕਣਗੇ । ਇਹ ਫੈਸਲਾ ਯੂ. ਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮੀਟਿੰਗ ਵਿੱਚ ਲਿਆ ਗਿਆ ਸੀ । ਫਿਲਹਾਲ ਪਟਾਕੇ ਚਲਾਉਣ ਦਾ ਸਮਾਂ 2 ਘੰਟਿਆਂ ਤੱਕ ਦਾ ਦਿੱਤਾ ਗਿਆ ਹੈਂ। ਦੱਸ ਦਈਏ ਕਿ ਪਟਾਕੇ ਵਿਕਰੇਤਾਵਾਂ ਵਲੋਂ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਸੀ । ਜ਼ਿਕਰਯੋਗ ਹੈ ਕਿ ਦੁਸਹਿਰੇ ਤੇ ਹੀ ਰਾਵਣ ਦਹਿਨ ਢੋਟਾਂ ਗ੍ਰੀਨ ਪਟਾਕੇ ਚਲਾਉਣ ਦੁ ਇਜਾਜ਼ਤ ਦਿੱਤੀ ਗਈ ਹੈ। ਜਦੋ ਕਿ ਗੁਰਪੁਰਬ ਮੌਕੇ 4 ਤੋਂ 5 ਤੇ ਰਾਤ 9 ਤੋਂ 10 ਬਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ । ਸਿਰਫ਼ ਗ੍ਰੀਨ ਪਟਾਕਿਆਂ ਦੀ ਹੀ ਇਜਾਜ਼ਤ ਹੋਵੇਗੀ ਤੇ ਉਨ੍ਹਾਂ ਨੂੰ 2ਘੰਟਿਆਂ ਤੱਕ ਚਲਾਇਆ ਜਾ ਸਕਦਾ ਹੈ ।