ਖਿਡਾਰੀਆਂ ਨੂੰ ਮਾਨ ਸਰਕਾਰ ਵਲੋਂ ਵੱਡਾ ਤੋਹਫਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਹੁਣ ਪੰਜਾਬ ਦੀ ਮਾਨ ਸਰਕਾਰ ਵੱਲੋ ਖਿਡਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ। ਸਰਕਾਰ ਵਲੋਂ ਖਿਡਾਰੀਆਂ ਲਈ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਹੁਣ ਖਿਡਾਰੀ ਦੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਹੀ ਤੈਅ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵੱਧ ਉਮਰ ਦੇ ਬੱਚੇ ਘੱਟ ਉਮਰ ਦੇ ਬੱਚਿਆਂ ਵਾਲੇ ਖੇਡ ਮੁਕਾਬਲਿਆਂ 'ਚ ਹਿਸਾ ਲੈ ਰਹੇ ਹਨ। ਜਿਸ ਨਾਲ ਕਈ ਵਾਰ ਵਿਵਾਦ ਖੜਾ ਹੋ ਜਾਂਦਾ ਹੈ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਖਿਡਾਰੀਆਂ ਨੇ ਇਕ 2 ਅਸਫਲਤਾਵਾਂ ਤੋਂ ਬਾਅਦ ਦੁਆਰਾ ਘੱਟ ਉਮਰ ਵਾਲੇ ਮੁਕਾਬਲਿਆਂ 'ਚ ਖੇਡਣ ਲਈ ਫਰਜ਼ੀ ਪ੍ਰਮਾਣ ਪੱਤਰ ਬਣਾ ਕੇ ਆਪਣੀ ਉਮਰ ਘੱਟ ਦਿਖਾਈ ।