ਨਾਬਾਲਿਗ ਕੁੜੀ ਦੇ ਪੇਟ ਦਰਦ ਤੋਂ ਬਾਅਦ ਚੈਕਅੱਪ ‘ਚ ਹੋਇਆ ਵੱਡਾ ਖ਼ੁਲਾਸਾ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਰਾਮਦਰਬਾਰ ਦੇ ਨੌਜਵਾਨ ਨੇ 2 ਸਾਲ ਪਹਿਲਾਂ ਨਾਬਾਲਿਗ ਕੁੜੀ ਨਾਲ ਵਿਆਹ ਕਰਵਾਇਆ ਸੀ। ਹੁਣ ਕੁੜੀ 5 ਮਹੀਨਿਆਂ ਦੀ ਗਰਭਵਤੀ ਹੋ ਗਈ ਤੇ ਆਪਣੀ ਸੱਸ ਨਾਲ ਹਸਪਤਾਲ ਚੈਕਅੱਪ ਲਈ ਗਈ ਤਾਂ ਡਾਕਟਰਾਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ । ਪੁਲਿਸ ਨੇ ਪਤੀ ਸੋਹਿਤ ਖ਼ਿਲਾਫ਼ ਵੱਖ- ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ।

ਜਾਣਕਾਰੀ ਅਨੁਸਾਰ ਬੀਤੀ ਦਿਨੀ ਕੁੜੀ ਦੇ ਪੇਟ 'ਚ ਅਚਾਨਕ ਦਰਦ ਹੋਣ ਕਾਰਨ ਉਸ ਦੀ ਸੱਸ ਉਸ ਨੂੰ ਹਸਪਤਾਲ ਚੈਕਅੱਪ ਲਈ ਲੈ ਆਈ , ਜਦੋ ਡਾਕਟਰਾਂ ਨੇ ਕੁੜੀ ਕੋਲੋਂ ਆਧਾਰ ਕਾਰਡ ਮੰਗਿਆ ਤਾਂ ਉਸ ਦੀ ਉਮਰ 17 ਸਾਲ ਪਾਈ ਗਈ। ਡਾਕਟਰਾਂ ਨੇ ਨਾਬਾਲਿਗ ਕੁੜੀ ਦੇ ਗਰਭਵਤੀ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ । ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਸੋਹਿਤ ਨਾਲ ਵਿਆਹ ਕਰਵਾ ਲਿਆ ਹੈ ਤੇ ਇਹ ਵਿਆਹ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਹੋਇਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।