ਅਦਾਕਾਰਾ ਆਕਾਂਕਸ਼ਾ ਦੀ ਖ਼ੁਦਕੁਸ਼ੀ ਮਾਮਲੇ ‘ਚ ਹੋਇਆ ਵੱਡਾ ਖ਼ੁਲਾਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੁੱਬੇ ਦੀ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਕਈ ਦਿਨਾਂ ਤੋਂ ਫਰਾਰ ਹੋਏ ਗਾਇਕ ਸਮਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗਾਇਕ ਸਮਰ ਨੂੰ ਪੁਲਿਸ ਨੇ ਬੀਤੀ ਰਾਤ ਗਾਜ਼ੀਆਬਾਦ ਤੋਂ ਕਾਬੂ ਕੀਤਾ ਸੀ। ਅਦਾਕਾਰਾ ਦੀ ਮਾਂ ਨੇ ਆਪਣੀ ਧੀ ਦੀ ਮੌਤ ਦਾ ਸਮਰ ਸਿੰਘ ਨੂੰ ਜਿੰਮੇਵਾਰ ਠਹਿਰਾਇਆ ਹੈ । ਉਸ ਦੇ ਸਮਰ ਸਿੰਘ 'ਤੇ ਕਾਫੀ ਗੰਭੀਰ ਦੋਸ਼ ਲਗਾਏ ਹਨ ।ਜਾਣਕਾਰੀ ਅਨੁਸਾਰ ਆਕਾਂਕਸ਼ਾ ਦੀ ਮੌਤ ਤੋਂ ਬਾਅਦ ਹੀ ਸਮਰ ਸਿੰਘ ਫਰਾਰ ਸੀ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ । ਹੁਣ ਗਾਇਕ ਸਮਰ ਸਿੰਘ ਤੇ ਉਸ ਦੇ ਭਰਾ ਨੇ ਅਦਾਲਤ 'ਚ ਆਪਣੀ ਪਟੀਸ਼ਨ ਦਾਇਰ ਕੀਤੀ ਹੈ ।