ਕ੍ਰਿਕਟ ਮੈਚ ਦੌਰਾਨ ਹੋਈ ਖੂਨੀ ਝੜਪ, ਕਈ ਲੋਕ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕ੍ਰਿਕਟ ਮੈਚ ਦੌਰਾਨ ਖੂਨੀ ਝੜਪ ਹੋ ਗਈ ,ਇਸ ਝੜਪ ਦੌਰਾਨ ਕਈ ਲੋਕ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਇਹ ਲੜਾਈ ਬੱਲੇਬਾਜ਼ ਦੇ ਆਊਟ ਹੋਣ 'ਤੇ ਸ਼ੁਰੂ ਹੋਈ ਸੀ। ਮੈਚ 'ਚ ਅੰਪਾਇਰਿੰਗ ਕਰ ਰਹੇ ਨੌਜਵਾਨ ਨੇ ਬੱਲੇਬਾਜ਼ ਨੂੰ ਆਊਟ ਕਰਾਰ ਦਿੱਤਾ ਪਰ ਬੱਲੇਬਾਜ਼ੀ ਕਰ ਰਹੇ ਨੌਜਵਾਨ ਨੇ ਖੁਦ ਨੂੰ ਨਾਟ ਆਊਟ ਕਹਿਣਾ ਸ਼ੁਰੂ ਕਰ ਦਿੱਤਾ।

ਜਿਸ ਕਾਰਨ ਇਸ ਮਾਮੂਲੀ ਲੜਾਈ ਨੇ ਖੂਨੀ ਰੂਪ ਲੈ ਲਿਆ। ਇਸ ਲੜਾਈ ਦੌਰਾਨ ਬਚਾਉਣ ਲਈ ਆਏ ਵਿਕਅਤੀਆਂ ਨਾਲ ਵੀ ਕੁੱਟਮਾਰ ਕੀਤੀ ਗਈ ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਖ਼ਮੀ ਗੰਗੂ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਕ੍ਰਿਕਟ ਮੈਚ ਖੇਡ ਰਿਹਾ ਸੀ। ਇਸ ਦੌਰਾਨ ਕੁਝ ਵਿਅਕਤੀਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ।ਉਸ ਨੂੰ ਬਚਾਉਣ ਗਏ ਉਸ ਦੇ ਦੋਸਤ ਨਾਲ ਵੀ ਬੁਰੀ ਤਰਾਂ ਕੁੱਟਮਾਰ ਹੋਈ ।ਇਸ ਝੜਪ ਦੌਰਾਨ ਕਈ ਲੋਕ ਜਖ਼ਮੀ ਹੋ ਗਏ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।