ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ‘ਚ ਖਾਮੀ, ਮੰਚ ਦੇ ਪਿੱਛੇ ਫਟਿਆ ਬੰਬ

by jaskamal

ਨਿਊਜ਼ ਡੈਸਕ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਉਦੋਂ ਭਾਰੀ ਖਾਮੀ ਨਜ਼ਰ ਆਈ, ਜਦੋਂ ਉਨ੍ਹਾਂ ਦੇ ਪ੍ਰੋਗਰਾਮ ਦੌਰਾਨ ਮੰਗਲਵਾਰ ਨੂੰ ਨਾਲੰਦਾ ਜ਼ਿਲ੍ਹੇ ਦੇ ਗਾਂਧੀ ਹਾਈ ਸਕੂਲ ’ਚ ਉਨ੍ਹਾਂ ਦੇ ਮੰਚ ਦੇ ਪਿੱਛੇ ਇਕ ਬੰਬ ਧਮਾਕਾ ਹੋਇਆ। ਇਸ ਨਾਲ ਉਥੇ ਭੱਜ-ਦੌੜ ਪੈ ਗਈ। ਨਾਲੰਦਾ ਪੁਲਸ ਦੇ ਸੁਪਰਡੈਂਟ ਅਸ਼ੋਕ ਮਿਸ਼ਰਾ ਅਨੁਸਾਰ ਪਹਿਲੀ ਨਜ਼ਰੇ ਇਹ ਇਕ ਪਟਾਕੇ ਵਰਗਾ ਲੱਗਦਾ ਹੈ ਪਰ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਹਾਲੇ ਤੱਕ ਕੋਈ ਸੂਚਨਾ ਨਹੀਂ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੁਭਮ ਕੁਮਾਰ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁਭਮ ਇਸਲਾਮਪੁਰ ਥਾਣਾ ਅਧੀਨ ਸੱਤਿਆਰਗੰਜ ਮੁਹੱਲਾ ਦਾ ਵਾਸੀ ਹੈ। 

ਪੁਲਸ ਨੇ ਗ੍ਰਿਫ਼ਤਾਰ ਨੌਜਵਾਨ ਕੋਲੋਂ ਇਕ ਪਟਾਕਾ ਅਤੇ ਮਾਚਿਸ ਦੀਆਂ ਕੁਝ ਤਿਲੀਆਂ ਬਰਾਮਦ ਕੀਤੀਆਂ ਹਨ। ਇਸ ਘਟਨਾ ਦੇ ਸੰਬੰਧ 'ਚ ਪਟਨਾ ਸਥਿਤ ਪ੍ਰਦੇਸ਼ ਪੁਲਸ ਹੈੱਡ ਕੁਆਰਟਰ ਦੇ ਸੀਨੀਅਰ ਅਹੁਦਾ ਅਧਿਕਾਰੀ ਅਤੇ ਨਾਲੰਦ ਦੇ ਪੁਲਸ ਸੁਪਰਡੈਂਟ ਨਾਲ ਸੰਪਰਕ ਕੀਤੇ ਜਾਣ 'ਤੇ ਉਹ ਫ਼ੋਨ 'ਤੇ ਤੁਰੰਤ ਉਪਲੱਬਧ ਨਹੀਂ ਹੋ ਸਕੇ ਪਰ ਨਾਲੰਦਾ ਜ਼ਿਲ੍ਹਾ ਪੁਲਸ ਸੁਪਰਡੈਂਟ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਗ੍ਰਿਫ਼ਤਾਰ ਨੌਜਵਾਨ ਤੋਂ ਸਭਾ ਸਥਾਨ 'ਤੇ ਪਟਾਕਾ ਲਿਜਾ ਕੇ ਉਸ ਵਲੋਂ ਚਲਾਏ ਜਾਣ ਦੇ ਉਦੇਸ਼ ਬਾਰੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਟਨਾ ਦੇ ਬਾਹਰੀ ਇਲਾਕੇ ਬਖਤਿਆਰਪੁਰ ’ਚ ਇਕ ਵਿਅਕਤੀ ਵਲੋਂ ਮੁੱਖ ਮੰਤਰੀ 'ਤੇ ਹਮਲਾ ਕਰਨ ਦੇ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਉਨ੍ਹਾਂ ਦੀ ਸੁਰੱਖਿਆ 'ਚ ਫਿਰ ਤੋਂ ਇਹ ਲਾਪਰਵਾਹੀ ਹੋਈ ਹੈ।

More News

NRI Post
..
NRI Post
..
NRI Post
..