6 ਸਾਲਾ ਬੱਚੀ ਦੇ ਢਿੱਡ ਵਿਚੋਂ ਮਿਲਿਆ ਡੇਢ ਕਿੱਲੋ ਵਾਲਾਂ ਦਾ ਗੁੱਛਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਚਕੂਲਾ ਜ਼ਿਲ੍ਹੇ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 6 ਸਾਲਾ ਬੱਚੀ ਦੇ ਪੇਟ 'ਚੋਂ 1.5 ਕਿਲੋ ਵਾਲਾਂ ਦਾ ਗੁੱਛਾ ਨਿਕਲਿਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਸਫਲ ਆਪ੍ਰੇਸ਼ਨ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਦੇ ਸੀਨੀਅਰ ਸਰਜਨ ਡਾ. ਵਿਵੇਕ ਭਾਦੂ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਡਾ. ਰਜਤ ਤੇ ਡਾ. ਰੂਬਲ ਮੰਤਰੋ ਨੇ ਕੀਤਾ।

ਜਾਣਕਾਰੀ ਮੁਤਾਬਕ ਪੰਚਕੂਲਾ ਦੇ ਪਿੰਡ ਮਦਨਪੁਰ ਦੀ ਰਹਿਣ ਵਾਲੀ 6 ਸਾਲਾ ਬੱਚੀ ਪਿਛਲੇ ਕਈ ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੀ ਸੀ। ਦਰਦ ਵਧਣ ਕਾਰਨ ਪਰਿਵਾਰਕ ਮੈਂਬਰ ਲੜਕੀ ਨੂੰ ਪੰਚਕੂਲਾ ਸੈਕਟਰ 6 ਦੇ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਦੀ ਟੀਮ ਨੇ ਬੱਚੀ ਦੇ ਸਾਰੇ ਟੈਸਟ ਕੀਤੇ, ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਲੜਕੀ ਦੇ ਪੇਟ ਵਿੱਚ ਵਾਲਾਂ ਦਾ ਗੁੱਛਾ ਜਮ੍ਹਾ ਹੈ, ਜਿਸ ਕਾਰਨ ਬੱਚੀ ਦੇ ਪੇਟ ਵਿੱਚ ਦਰਦ ਹੁੰਦਾ ਹੈ।

ਉਹ 6 ਸਾਲ ਦੀ ਬੱਚੀ ਦਾ ਸਫਲ ਆਪ੍ਰੇਸ਼ਨ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਇਸ ਸਫਲ ਆਪ੍ਰੇਸ਼ਨ ਲਈ ਉਹ ਅਤੇ ਉਨ੍ਹਾਂ ਦੀ ਟੀਮ ਵਧਾਈ ਦੀ ਪਾਤਰ ਹੈ। ਇਸੇ ਲਈ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਜੋ ਆਪਣੇ ਮਰੀਜ਼ ਨੂੰ ਬਚਾਉਣ ਲਈ ਦਿਨ-ਰਾਤ ਮਿਹਨਤ ਕਰਦਾ ਹੈ।