ਅਪਰਾਧਿਕ ਰਿਕਾਰਡ ਵਾਲਾ ਉਮੀਦਵਾਰ ਨਹੀਂ ਲੈ ਸਕਦਾ SGPC ਚੋਣਾਂ ‘ਚ ਹਿੱਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਿਸ ਤਰਾਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਪਰਾਧਿਕ ਰਿਕਾਰਡ ਵਾਲਾ ਵਿਅਕਤੀ ਹਿੱਸਾ ਨਹੀਂ ਲੈ ਸਕਦੇ ਹਨ, ਉਸ ਤਰਾਂ ਹੀ ਹੁਣ SGPC ਚੋਣਾਂ ਦੀਆਂ ਅਪਰਾਧਿਕ ਰਿਕਾਰਡ ਵਾਲਾ ਉਮੀਦਵਾਰ ਹਿੱਸਾ ਨਹੀਂ ਲੈ ਸਕਦਾ ਹੈ। ਦੱਸ ਦਈਏ ਕਿ SGPC ਦੀਆਂ ਚੋਣਾਂ ਲਈ ਵੋਟਰਾਂ ਦੀ ਉਮਰ ਘਟਾ ਕੇ 21 ਤੋਂ 18 ਸਾਲ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਗੁਰਦੁਆਰਾ ਚੋਣਾਂ ਦੇ ਚੀਫ ਕਮਿਸ਼ਨਰ ਸੁਰਿੰਦਰ ਸਿੰਘ ਸਾਰੋ ਨੂੰ ਇਕ ਦਫਤਰ ਅਲਾਟ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਸਕਿਉਰਿਟੀ ਵੀ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਨਿਯਮ ਨੂੰ ਬਲਦ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਜਾਵੇਗੀ ਕਿਉਕਿ ਕੇਂਦਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਹ ਨਿਯਮ ਲਾਗੂ ਕੀਤਾ ਜਾਵੇਗਾ। ਪਹਿਲਾ SGPC ਦੀਆਂ ਚੋਣਾਂ 2011 ਵਿੱਚ ਹੋਇਆ ਸੀ ਕੇਂਦਰ ਤੇ ਰਾਜ ਸਰਕਾਰ SGPC ਚੋਣਾਂ ਨੂੰ ਅਲ ਕੇ ਸਰਗਰਮ ਨਜ਼ਰ ਆ ਰਹੀ ਹੈ। ਗੁਰਦੁਆਰਾ ਚੋਣਾਂ ਦੇ ਚੀਫ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਅਉਰਾਧਿਕ ਰਿਕਾਰਡ ਵਾਲੇ ਉਮੀਦਵਾਰ ਨੂੰ ਚੋਣ ਨਹੀਂ ਲੜਨ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੀ ਇਹ ਨਿਯਮ 2011 ਚੋਣਾਂ ਵਿੱਚ ਇਹ ਨਿਯਮ ਲਾਗੂ ਨਹੀਂ ਸੀ।