ਨੋਇਡਾ (ਪਾਇਲ): ਨੋਇਡਾ 'ਚ ਐਕਸਪ੍ਰੈਸ ਵੇਅ 'ਤੇ ਥਾਣਾ ਖੇਤਰ ਦੇ ਸੈਕਟਰ 168 ਦੇ ਛਪਰੌਲੀ ਪਿੰਡ ਨੇੜੇ ਮੰਗਲਵਾਰ ਦੇਰ ਰਾਤ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਗੱਡੀ ਦੀ ਮਦਦ ਨਾਲ ਕਰੀਬ 20 ਮਿੰਟਾਂ 'ਚ ਅੱਗ 'ਤੇ ਕਾਬੂ ਪਾਇਆ। ਕਰੇਨ ਦੀ ਮਦਦ ਨਾਲ ਕਾਰ ਨੂੰ ਸਾਈਡ 'ਤੇ ਲਿਜਾਇਆ ਗਿਆ। ਇਸ ਦੌਰਾਨ ਕਾਰ ਪੂਰੀ ਤਰ੍ਹਾਂ ਸੜ ਗਈ।
ਚੀਫ ਫਾਇਰ ਅਫਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਕਾਰ ਓਮੇਂਦਰ ਪ੍ਰਧਾਨ ਰਿਆ ਟਰੈਵਲ ਕੰਪਨੀ ਦੇ ਨਾਂ 'ਤੇ ਰਜਿਸਟਰਡ ਹੈ। ਵਿਜੇਂਦਰ ਸਿੰਘ ਮੰਗਲਵਾਰ ਰਾਤ ਕਾਰ ਲੈ ਕੇ ਨੋਇਡਾ ਵੱਲ ਆ ਰਿਹਾ ਸੀ। ਰਸਤੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।



