ਹਥਿਆਰ ਦਿਖਾਉਣ ਵਾਲੇ ਕੱਟੜਪੰਥੀ ‘ਪ੍ਰਧਾਨ ਮੰਤਰੀ ਬਾਜੇਕੇ’ ਖਿਲਾਫ ਮਾਮਲਾ ਦਰਜ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗਵੰਤ ਸਿੰਘ ਉਰਫ 'ਪ੍ਰਧਾਨ ਮੰਤਰੀ ਬਾਜੇਕੇ' ਖਿਲਾਫ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ ਪਿੰਡ ਬਾਜੇਕੇ ਦਾ ਰਹਿਣ ਵਾਲਾ ਭਗਵੰਤ ਸਿੰਘ ਕੱਟੜਪੰਥੀ ਸਿੱਖ ਕਾਰਕੁਨ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ। ਦੱਸ ਦਈਏ ਕਿ 'ਪ੍ਰਧਾਨ ਮੰਤਰੀ ਬਾਜੇਕੇ' ਵਾਰਿਸ ਪੰਜਾਬ ਦੇ ਦੀਪ ਸਿੱਧੂ ਦਾ ਕੱਟੜ ਸਮਰਥਕ ਹੈ । ਜਿਨ੍ਹਾਂ ਨੇ 2021 'ਚ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਝੰਡਾ ਲਹਿਰਾਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋ ਉਹ 2 ਹੋਮਗਾਰਡ ਜਵਾਨਾਂ ਗੋਪਾਲ ਸਿੰਘ ਤੇ ਗੁਰਬਖਸ਼ ਸਿੰਘ ਸਮੇਤ ਪਿੰਡ ਧਰਮਕੋਟ ਵਿਖੇ ਰੂਟੀਨ ਗਸ਼ਤ 'ਤੇ ਸਨ ਤਾਂ ਉਨ੍ਹਾਂ ਨੀ ਸੂਚਨਾ ਮਿਲੀ ਕਿ ਬਾਜੇਕੇ ਨੇ ਹਥਿਆਰ ਲਹਿਰਾਉਂਦੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ।