ਅਧਿਆਪਕਾਂ ਦੇ ਡਰੋਂ ਸਕੂਲ ‘ਚ ਬੈਗ ਛੱਡ ਫ਼ਰਾਰ ਹੋਇਆ ਨਿੱਜੀ ਸਕੂਲ ਦਾ ਬੱਚਾ, ਪ੍ਰਬੰਧਕ ਸਵਾਲਾਂ ਦੇ ਘੇਰੇ ‘ਚ

by jaskamal

ਪੱਤਰ ਪ੍ਰੇਰਕ : ਲੁਧਿਆਣਾ ਦੇ ਸੁਭਾਸ਼ ਨਗਰ ਇਲਾਕੇ ਦੇ ਵਿੱਚ ਸਥਿਤ ਗਰੀਨਲੈਂਡ ਪਬਲਿਕ ਸਕੂਲ ਦਾ ਇੱਕ ਵਿਦਿਆਰਥੀ ਅਧਿਆਪਕਾਂ ਦੀ ਝਿੜਕ ਡਰੋਂ ਸਕੂਲ 'ਦੇ 'ਚੋਂ ਭੱਜ ਗਿਆ। ਦਰਅਸਲ ਬੱਚੇ ਨੇ ਸਕੂਲ ਦਾ ਹੋਮਵਰਕ ਨਹੀਂ ਕੀਤਾ ਸੀ ਜਿਸ ਕਰਕੇ ਉਸ ਨੂੰ ਅਧਿਆਪਕਾਂ ਦੀ ਝਿੜਕ ਦਾ ਡਰ ਸੀ, ਜਿਸ ਕਰਕੇ ਅੱਜ ਸਵੇਰੇ ਜਦੋਂ ਸਕੂਲ ਲੱਗਿਆ ਤਾਂ ਉਹ ਸਕੂਲ ਦੇ ਵਿੱਚ ਬੈਗ ਰੱਖ ਕੇ ਨਾਲ ਦੀ ਨਾਲ ਹੀ ਸਕੂਲ ਦੇ ਗੇਟ ਤੋਂ ਬਾਹਰ ਚਲਾ ਗਿਆ। ਜਿਸ ਤੋਂ ਬਾਅਦ ਸਕੂਲ ਦੇ ਪ੍ਰਬੰਧਕਾਂ ਵੱਲੋਂ ਬੱਚੇ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ।

ਪਰਿਵਾਰਿਕ ਮੈਂਬਰਾਂ ਨੇ ਆ ਕੇ ਸਕੂਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਅਤੇ ਗੇਟ 'ਤੇ ਤੈਨਾਤ ਸੁਰੱਖਿਆ ਮੁਲਾਜ਼ਮ 'ਤੇ ਵੀ ਸਵਾਲ ਖੜੇ ਕੀਤੇ ਤੇ ਨਾਲ ਹੀ ਸਕੂਲ ਪ੍ਰਬੰਧਕਾਂ 'ਤੇ ਵੀ ਸਵਾਲ ਖੜੇ ਕੀਤੇ। ਇਸ ਸਬੰਧੀ ਨੇੜਲੇ ਪੁਲਿਸ ਸਟੇਸ਼ਨ ਵਿੱਚ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਦੇ ਸੁੱਖ ਦਾ ਸਾਹ ਲਿਆ।

ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਬੱਚੇ ਨੂੰ ਸਕੂਲ ਭੇਜਿਆ ਗਿਆ ਸੀ ਪਰ ਉਹ ਸਕੂਲ ਦੇ ਵਿੱਚ ਆਉਂਦੇ ਹੀ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਦੀ ਇਹ ਅਣਗਹਿਲੀ ਹੈ, ਪਤਾ ਲੱਗਾ ਹੈ ਕਿ ਬੱਚਾ ਸਕੂਲ ਦੇ ਗੇਟ ਤੋਂ ਬਾਹਰ ਆਸਾਨੀ ਦੇ ਨਾਲ ਚਲਾ ਗਿਆ ਅਤੇ ਉਸ ਨੂੰ ਨਾ ਹੀ ਕਿਸੇ ਨੇ ਰੋਕਿਆ ਤੇ ਨਾ ਹੀ ਉਸ ਵੱਲ ਕਿਸੇ ਨੇ ਧਿਆਨ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸਕੂਲ ਪ੍ਰਸ਼ਾਸਨ ਦੀ ਵੱਡੀ ਗਲਤੀ ਹੈ।

ਉਧਰ ਸੁਭਾਸ਼ ਨਗਰ ਦੇ ਐੱਸਐੱਚਓ ਨੇ ਕਿਹਾ ਕਿ ਸਾਨੂੰ ਸਕੂਲ ਵੱਲੋਂ ਅਤੇ ਬੱਚੇ ਦੇ ਮਾਪਿਆਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਸੀਂ ਸਕੂਲ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਦੇਖਿਆ ਕਿ ਬੱਚਾ ਖੁਦ ਹੀ ਸਕੂਲ ਦੇ ਬਾਹਰ ਬਿਨਾਂ ਬੈਗ ਤੋਂ ਜਾ ਰਿਹਾ ਹੈ। ਜਿਸ ਤੋਂ ਬਾਅਦ ਅਸੀਂ ਪੂਰੇ ਇਲਾਕੇ ਦੇ ਵਿੱਚ ਜਾਂਚ ਕੀਤੀ ਤਾਂ ਬੱਚਾ ਸਾਨੂੰ ਬਰਾਮਦ ਹੋ ਗਿਆ, ਇਸ ਤੋਂ ਬਾਅਦ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

More News

NRI Post
..
NRI Post
..
NRI Post
..