ਜਨਮਦਿਨ ਦੀ ਪਾਰਟੀ ’ਚ ਝਗੜੇ ਨੂੰ ਲੈ ਕੇ ਚਲੀ ਗੋਲੀ, ਇਕ ਬੱਚੇ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਜਨਮਦਿਨ ਦੀ ਪਾਰਟੀ ’ਚ ਝਗੜੇ ਨੂੰ ਲੈ ਕੇ ਗੋਲੀ ਚਲੀ। ਇਸ ਗੋਲੀਬਾਰੀ ’ਚ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕਰਾਮ ਨਾਮੀ ਵਿਅਕਤੀ ਦੇ 15 ਸਾਲਾ ਪੁੱਤਰ ਅਰਮਾਨ ਦੀ ਜਨਮਦਿਨ ਦੀ ਪਾਰਟੀ ਸੀ।

ਇਸ ਪਾਰਟੀ ’ਚ ਆਕਿਬ, ਇਮਰਾਨ ਅਤੇ ਵਸੀ ਨਾਮੀ ਲੋਕਾਂ ਵਿਚਾਲੇ ਝਗੜਾ ਹੋ ਗਿਆ। ਵੇਖਦੇ ਹੀ ਵੇਖਦੇ ਮਾਮਲਾ ਵੱਧ ਗਿਆ। ਇਸ ਦੌਰਾਨ ਤਿੰਨਾਂ ਵਿਚਾਰੇ ਫਾਇਰਿੰਗ ਹੋ ਗਈ। ਪਾਰਟੀ ’ਚ ਮੌਜੂਦ 10 ਸਾਲਾ ਬੱਚਾ ਜੁਨੈਦ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਵਲੋਂ ਜ਼ਖਮੀ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਜੁਨੈਦ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..