ਪੰਜਾਬ ‘ਚ ਹੁਣ ਪਸ਼ੂਆਂ ‘ਚ ਫੈਲ ਰਹੀ ਖਤਰਨਾਕ ਬਿਮਾਰੀ, ਹੋ ਰਹੀਆਂ ਨੇ ਮੌਤਾਂ !

by jaskamal

4 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ 'ਚ ਹੁਣ ਲੋਕਾਂ ਦੇ ਨਾਲ ਨਾਲ ਪਸ਼ੂਆਂ 'ਚ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਦੱਸ ਦਈਏ ਕਿ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿੱਚ ਤੇਜ਼ੀ ਨਾਲ ਪਸ਼ੂਆਂ ਦੇ ਵਿਚ ਲੰਪੀ ਸਕਿਨ ਬੀਮਾਰੀ ਫੈਲ ਰਹੀ ਹੈ ਜਿਸ ਨਾਲ ਪਸ਼ੂਆਂ ਦਾ ਬੁਰਾ ਹਾਲ ਹੋ ਰਿਹਾ ਹੈ।

ਜਾਣਕਾਰੀ ਦੇਂਦੇ ਹੋਏ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਗਾਵਾਂ ਜੋ ਕਿ ਡੇਢ ਪੌਣੇ ਦੋ ਲੱਖ ਰੁਪਏ ਤੋਂ ਉੱਪਰ ਦੀਆਂ ਹਨ ਅਤੇ ਉਨ੍ਹਾਂ ਨੂੰ ਅੱਠ ਦਿਨ ਤੋਂ ਲੰਪੀ ਸਕਿਨ ਬਿਮਾਰੀ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਕਿਸਾਨਾਂ ਨੇ ਦੱਸਿਆ ਕਿ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿਚ ਪਸ਼ੂ ਨੂੰ ਪਹਿਲਾਂ ਤੇਜ਼ ਬੁਖਾਰ ਹੋਇਆ ਅਤੇ ਪਸ਼ੂ ਦੇ ਸਰੀਰ ਤੇ ਥੱਫੜ ਹੋ ਗਏ ਅਤੇ ਫਿਰ ਪਸ਼ੂਆਂ ਦੀਆਂ ਲੱਤਾਂ ਕੰਮ ਕਰਨਾ ਬੰਦ ਹੋ ਗਈਆਂ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨਾਲ ਦੋਧਾ ਧਾਰੀ ਪਸ਼ੂਆਂ ਦਾ ਦੁੱਧ ਵੀ ਸੁੱਕ ਗਿਆ ਹੈ।

ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ 3 ਡੰਗਰਾਂ ਨੂੰ ਇਹ ਬਿਮਾਰੀ ਹੋਈ ਹੈ ਅਤੇ ਨੇੜਲੇ ਇਲਾਕੇ ਵਿੱਚ ਰੋਜ਼ਾਨਾ ਇਸ ਬਿਮਾਰੀ ਨਾਲ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਟੀਮਾਂ ਭੇਜ ਕੇ ਇਸ ਬਿਮਾਰੀ ਦਾ ਬਰੀਕੀ ਨਾਲ ਨਰੀਖਣ ਕਰਵਾਇਆ ਜਾਵੇ ਅਤੇ ਬਿਮਾਰੀ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ ਅਤੇ ਜਿਨ੍ਹਾਂ ਕਿਸਾਨਾਂ ਦੇ ਪਸ਼ੂ ਮਰ ਚੁੱਕੇ ਹਨ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ।