ਕੈਨੇਡਾ ‘ਚ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਲਿਆ ਗਿਆ ਇਹ ਫ਼ੈਸਲਾ

by mediateam

ਮਿਸੀਸਾਗਾ ਡੈਸਕ (Vikram Sehajpal) : ਕੈਨੇਡਾ ਦੇ ਮਿਸੀਸਾਗਾ ਅਤੇ ਬਰੈਂਪਟਨ 'ਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲੀ ਬੱਸਾਂ ਵਿੱਚ 'ਸਟੌਪ-ਆਰਮ' ਕੈਮਰੇ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਫਰਵਰੀ 2000 ਵਿੱਚ ਐਡਮ ਰੇਂਜਰ ਨਾਂ ਦੇ ਇੱਕ ਪੰਜ ਸਾਲਾ ਬੱਚੇ ਦੀ ਉਸ ਵੇਲੇ ਮੌਤ ਹੋ ਗਈ ਸੀ, ਜਦੋਂ ਉਹ ਉਨਟਾਰੀਓ ਦੇ ਮਾਟਾਵਾ ਵਿੱਚ ਸਥਿਤ ਆਪਣੇ ਘਰ ਦੇ ਅੱਗੇ ਸਕੂਲੀ ਬੱਸ ਵਿੱਚੋਂ ਉਤਰ ਰਿਹਾ ਸੀ। 

ਇਹੋ ਜਿਹੇ ਹਾਦਸੇ ਦੁਬਾਰਾ ਨਾ ਵਾਪਰ ਇਸ ਲਈ ਐਡਮ ਦੇ ਪਰਿਵਾਰ ਨੇ ਸੂਬੇ ਭਰ ਵਿੱਚ ਸਕੂਲੀ ਬੱਸਾਂ 'ਤੇ 'ਸਟੌਮ-ਆਰਮ' ਕੈਮਰੇ ਲਾਉਣ ਸਬੰਧੀ ਮੁਹਿੰਮ ਚਲਾਈ ਹੈ, ਜਿਸ ਦਾ ਨਾਂ 'ਲੈਟਸ ਰਿਮੈਂਬਰ ਐਡਮ ਕੰਪੇਨ' ਰੱਖਿਆ ਗਿਆ। ਪੀਲ ਰੀਜਨਲ ਕੌਂਸਲ ਵੱਲੋਂ 12 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਇਸ ਮੁਹਿੰਮ ਦੇ ਸਮਰਥਨ ਵਿੱਚ ਫ਼ੈਸਲਾ ਲਿਆ ਗਿਆ। ਦਸਣਯੋਗ ਹੈ ਕਿ ਪੀਲ ਅਤੇ ਇਸ ਦੀਆਂ ਮਿਉਂਸਪੈਲਟੀਜ਼ ਨੇ ਸਕੂਲੀ ਬੋਰਡਾਂ ਦੇ ਸਹਿਯੋਗ ਨਾਲ ਤਕਨੀਕ ਦਾ ਪ੍ਰਬੰਧ ਕਰਨ ਅਤੇ ਨਿਯਮਾਂ ਦੇ ਵਿਕਾਸ 'ਚ ਸੂਬੇ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਲਈ ਹੈ।