ਖਾਧੀ- ਪੀਤੀ ‘ਚ ਨਸ਼ੇੜੀ ਨੇ ਕੀਤਾ ਵੱਡਾ ਕਾਂਡ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਾਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਨਸ਼ੇੜੀ PRTC ਦੀ ਬੱਸ ਭਜਾ ਕੇ ਲੈ ਗਿਆ। ਦੱਸਿਆ ਜਾ ਰਿਹਾ ਇੱਕ ਨਸ਼ੇੜੀ ਬੱਸ ਨੂੰ ਪਿੰਡ ਦੋਦੜਾ ਤੱਕ ਲੈ ਗਿਆ ਤੇ ਕਾਫੀ ਸਮੇ ਤੱਕ ਬੱਸ ਪਿੰਡ 'ਚ ਖੜ੍ਹੀ ਕਰਕੇ ਸੁੱਤਾ ਰਿਹਾ, ਜਦੋ ਪਿੰਡ ਦੇ ਲੋਕਾਂ ਨੇ ਬੱਸ ਦੇਖੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਦੋਸ਼ੀ ਨੇ ਕਿਹਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਨਹੀ ਪਤਾ ਲੱਗਾ ।ਉਹ ਖਾਧੀ -ਪੀਤੀ 'ਚ ਇਹ ਕੰਮ ਕਰ ਬੈਠਾ। ਜਾਣਕਾਰੀ ਅਨੁਸਾਰ ਜਦੋ ਡਰਾਈਵਰ ਤੇ ਕੰਡਕਟਰ ਬੱਸ 'ਚ ਨਹੀ ਸਨ ਤਾਂ ਦੋਸ਼ੀ ਇਸ ਗੱਲ ਦਾ ਫਾਇਦਾ ਚੁੱਕ ਕੇ ਬੱਸ ਭਜਾ ਲੈ ਗਿਆ। ਉੱਥੇ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਬੱਸ ਨੂੰ ਪਿੰਡ ਤਲਵੰਡੀ ਮਲਿਕ ਵਿਖੇ ਖੜ੍ਹੀ ਕਰਦੇ ਹਨ ਤੇ ਘਰ ਚਲੇ ਜਾਂਦੇ ਪਰ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।