ਕੱਪੜਿਆਂ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

by jaskamal

ਨਿਊਜ਼ ਡੈਸਕ : ਪੰਜਾਬ ਦੇ ਜ਼ਿਲ੍ਹੇ ਜਲੰਧਰ 'ਚ ਕੱਪੜਿਆਂ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਅੱਗ ਅਟਾਰੀ ਬਾਜ਼ਾਰ ਦੀ ਭੀੜ-ਭੜੱਕੇ ਵਾਲੀ ਅਤੇ ਤੰਗ ਗਲੀਆਂ 'ਚ ਸਥਿਤ ਮਨੀਲਾ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਦੇਰ ਰਾਤ ਅੱਗ ਲੱਗ ਗਈ। ਇਸ ਘਟਨਾ 'ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਦੁਕਾਨ ਮਾਲਕਨ ਵੀ ਅੱਗ ਕਾਰਨ ਬੁਰੀ ਤਰ੍ਹਾਂ ਝੁਲਸ ਗਈ। ਹਾਸਲ ਜਾਣਕਾਰੀ ਮੁਤਾਬਕ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਉੱਥੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਸਮੇਂ ਸਿਰ ਪਹੁੰਚ ਗਈ ਪਰ ਦੁਕਾਨ ਦੇ ਸਾਹਮਣੇ ਸੀਮਿੰਟ ਦਾ ਰੈਂਪ ਹੋਣ ਕਾਰਨ ਪਾਣੀ ਦੀ ਬੁਝਾਰ ਦੁਕਾਨ ਅੰਦਰ ਦੇਰੀ ਨਾਲ ਪਹੁੰਚੀ ਜਿਸ ਕਾਰਨ ਸਾਰਾ ਸਮਾਨ ਦੁਕਾਨ ਸੜ ਕੇ ਸੁਆਹ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਲੀਆਂ ਵਿੱਚ ਬਣੇ ਰੈਂਪ ਨੂੰ ਤੋੜ ਕੇ ਉਹ ਦੁਕਾਨ ਤੱਕ ਪਹੁੰਚੇ, ਜਿਸ ਤੋਂ ਬਾਅਦ ਅੱਗ ਬੁਝਾਈ ਗਈ ਅਤੇ ਉਕਤ ਦੁਕਾਨ ਮਾਲਕਨ ਝੁਲਸ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਹ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।