ਰਿਹਾਇਸ਼ੀ ਇਮਾਰਤ ’ਚ ਲੱਗੀ ਅੱਗ, 8 ਲੋਕਾਂ ਦੀ ਮੌਤ,9 ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਇੰਦੌਰ ’ਚ ਤੜਕੇ ਤਿੰਨ ਮੰਜ਼ਿਲਾ ਇਕ ਰਿਹਾਇਸ਼ੀ ਇਮਾਰਤ ’ਚ ਭਿਆਨਕ ਅੱਗ ਲੱਗਣ ਨਾਲ 1 ਮਹਿਲਾ ਸਮੇਤ 7 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਪੁਲਿਸ ਥਾਣੇ ਦੇ ਮੁਖੀ ਤਹਜ਼ੀਬ ਕਾਜੀ ਮੁਤਾਬਕ ਅੱਗ ਤੋਂ ਪ੍ਰਭਾਵਿਤ ਰਿਹਾਇਸ਼ ਇਮਾਰਤ ਨਾਲ 7 ਲੋਕਾਂ ਨੂੰ ਮ੍ਰਿਤਕ ਹਾਲਤ ’ਚ ਬਾਹਰ ਕੱਢਿਆ ਗਿਆ, ਜਦਕਿ 9 ਹੋਰਨਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭੇਜਿਆ ਗਿਆ।

ਪੁਲਿਸ ਨੇ ਦੱਸਿਆ ਕਿ ਅੱਗ ਬਿਜਲੀ ਦੇ ਮੀਟਰ ’ਚ ਸ਼ਾਰਟ ਸਰਕਿਟ ਕਾਰਨ ਲੱਗੀ 'ਤੇ ਇਸ ਨੇ ਸਭ ਤੋਂ ਪਹਿਲਾਂ ਇਮਾਰਤ ਦੀ ਪਾਰਕਿੰਗ ’ਚ ਖੜ੍ਹੀਆਂ ਗੱਡੀਆਂ ਨੂੰ ਆਪਣੇ ਲਪੇਟ ’ਚ ਲਿਆ। ਉਨ੍ਹਾਂ ਨੇ ਦੱਸਿਆ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ 'ਤੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ’ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਦੀ ਜਾਨ ਧੂੰਏਂ ਨਾਲ ਦਮ ਘੁੱਟਣ ਕਾਰਨ ਗਈ।