ਸ਼ਰਾਬ ਖ਼ਾਤਰ ਦੋਸਤ ਨੇ ਦੋਸਤ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ ,ਜਿੱਥੇ ਦੋਸਤ ਨੇ ਆਪਣੇ ਹੀ ਦੋਸਤ ਦਾ ਸ਼ਰਾਬ ਖ਼ਾਤਰ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਖੇਤ 'ਚ ਸੁੱਟ ਦਿੱਤਾ। ਪਰਿਵਾਰਿਕ ਮੈਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਮਿਲਦੇ 'ਤੇ ਪੁਲਿਸ ਨੂੰ ਦਿੱਤੀ ।ਮ੍ਰਿਤਕ ਉਦੈ ਬਹਾਦਰ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਸ਼ੰਕਰ ਵਾਸੀ ਆਲਮਗੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਧਿਕਾਰੀ ਪਰਮਦੀਪ ਸਿੰਘ ਨੇ ਦੱਸਿਆ ਕਿ ਉਦੈ ਬਹਾਦਰ ਪਿੰਡ ਆਲਮਗੀਰ ਵਿੱਚ ਚੋਕੀਦਾਰ ਦਾ ਕੰਮ ਕਰਦਾ ਸੀ ਤੇ ਆਪਣੇ ਦੋਸਤ ਸ਼ੰਕਰ ਨਾਲ ਪਿੰਡ ਕਿਰਾਏ 'ਤੇ ਰਹਿੰਦਾ ਸੀ ।ਉਸ ਦੇ ਭਤੀਜੇ ਨਰਿੰਦਰ ਬਹਾਦਰ ਨੇ ਉਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਚਾਚੇ ਦੀ ਲਾਸ਼ ਨਹਿਰ ਦੇ ਕੋਲ ਖੇਤ 'ਚ ਮਿਲੀ ਹੈ। ਪੁੱਛਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਦੋਵੇ ਬੀਤੀ ਰਾਤ ਨੂੰ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਉਦੈ ਬਹਾਦਰ ਨੇ ਕਿਹਾ ਕਿ ਤੁਸੀਂ ਸ਼ਰਾਬ ਜ਼ਿਆਦਾ ਪੀਤੀ ਹੈ ਤੇ ਮੈ ਘੱਟ ਪੀਤੀ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। ਜਿਸ ਤੋਂ ਬਾਅਦ ਉਦੈ ਨੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ,ਜੋ ਕਿ ਸ਼ੰਕਰ ਨੇ ਕੁਝ ਦਿਨ ਪਹਿਲਾਂ ਉਸ ਤੋਂ ਲਏ ਸਨ । ਲੜਾਈ ਦੌਰਾਨ ਗੁੱਸੇ 'ਚ ਸ਼ੰਕਰ ਨੇ ਉਦੈ 'ਤੇ ਬੈਲਟ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ।