ਜ਼ਮਾਨਤ ‘ਤੇ ਆਏ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਮਾਨਤ 'ਤੇ ਆਏ ਗੈਂਗਸਟਰ ਸੁੱਖਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਸੁੱਖਾ ਦੇ ਸਾਥੀਆਂ ਨੇ ਹੀ ਉਸ 'ਤੇ ਗੋਲੀਆਂ ਚਲਾਈਆਂ ਹਨ। ਗੋਲੀਬਾਰੀ ਦੌਰਾਨ ਉਸ ਦਾ ਇੱਕ ਸਾਥੀ ਵੀ ਗੰਭੀਰ ਜਖ਼ਮੀ ਹੋ ਗਿਆ ,ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ ਹੈਬੋਵਾਲ ਇਲਾਕੇ ਦੇ ਜੋਗਿੰਦਰ ਨਗਰ 'ਚ ਵਾਪਰੀ ਹੈ।

ਗੈਂਗਸਟਰ ਸੁੱਖਾ ਆਪਣੇ ਸਾਥੀ ਰੋਹਿਤ ਦੇ ਘਰ ਛੱਤ 'ਤੇ ਬੈਠਾ ਹੋਇਆ ਸੀ। ਉਸ ਦੇ ਨਾਲ ਬੱਬੂ ਨਾਲ ਦਾ ਵਿਅਕਤੀ ਵੀ ਮੌਜੂਦ ਸੀ। ਕਿਸੇ ਗੱਲ ਨੂੰ ਲੈ ਕੇ ਤਿੰਨਾਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਰੋਹਿਤ ਤੇ ਬੱਬੂ ਨੇ ਸੁੱਖਾ 'ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਦੌਰਾਨ ਰੋਹਿਤ ਦੇ ਸਿਰ 'ਤੇ ਗੋਲੀ ਲੱਗ ਗਈ । ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ । ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।