ਵਿਦੇਸ਼ ‘ਚ ਰਹਿੰਦੀ ਭਾਰਤੀ ਮੂਲ ਦੀ ਕੁੜੀ ਹੋਈ ਹਾਦਸੇ ਦੀ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਊਥ ਲੋਕ ਯੂਨੀਅਨ ਵਿੱਚ ਸੀਏਟਲ ਪੁਲਿਸ ਦੇ ਗਸ਼ਤੀ ਵਾਹਨ ਨੇ ਭਾਰਤੀ ਮੂਲ ਦੀ 23 ਸਾਲਾ ਕੁੜੀ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਕਾਰਨ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਵਿਭਾਗ ਵਲੋਂ ਦਿੱਤੀ ਗਈ । ਕੁੜੀ ਦੀ ਪਛਾਣ ਜਾਨਵੀ ਦੇ ਰੂਪ 'ਚ ਹੋਈ ਹੈ। ਡਾਕਟਰਾਂ ਵਲੋਂ ਕੁੜੀ ਦੀ ਮੌਤ ਦਾ ਕਾਰਨ ਗੰਭੀਰ ਸੱਟਾਂ ਦੱਸਿਆ ਜਾ ਰਿਹਾ ਹਨ। ਜਾਨਵੀ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਤੇ ਉਹ ਸਾਊਥ ਲੋਕ ਯੂਨੀਅਨ 'ਚ ਨੋਰਥ ਯੂਨੀਵਰਸਿਟੀ ਦੀ ਵਿਦਿਆਰਥਣ ਸੀ । ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੋ ਗਿਆ ਹੈ ।