ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, 3 ਦੀ ਮੌਤ

by nripost

ਅੰਮ੍ਰਿਤਸਰ (ਜਸਪ੍ਰੀਤ): ਥਾਣਾ ਸਦਰ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਨਵੀ ਆਬਾਦੀ ਨਿਵਾਸੀ ਛਵੀ, ਸੋਨੂੰ ਤੇ ਜਤਿੰਦਰ ਸਿੰਘ ਦੇ ਰੂਪ 'ਚ ਕੀਤੀ ਹੈ। ਤਿੰਨੋਂ ਨੌਜਵਾਨ ਦੋਸਤ ਹਨ ਤੇ ਐਤਵਾਰ ਰਾਤ ਇੱਕੋ ਬਾਈਕ 'ਤੇ ਸਵਾਰ ਹੋ ਕੇ ਘਰੋਂ ਨਿਕਲੇ ਸਨ, ਉੱਥੇ ਹੀ ਰਸਤੇ 'ਚ ਤੇਜ਼ ਰਫ਼ਤਾਰ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ ਹੈ।

More News

NRI Post
..
NRI Post
..
NRI Post
..