Amritsar ‘ਚ ਡਿੱਗੀ Hotel ਦੀ ਇਮਾਰਤ, ਲੋਕਾਂ ਦੇ ਘਰਾਂ ‘ਚ ਵੀ ਆਈਆਂ ਤਰੇੜਾਂ

by jaskamal

ਨਿਊਜ਼ ਡੈਸਕ : ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ ਗ੍ਰੈੰਡ ਹੋਟਲ ਦੀ ਇਮਾਰਤ ਢੇਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹੋਟਲ ਪਿਛਲੇ 8 ਮਹੀਨੇ ਤੋਂ ਬੰਦ ਸੀ। ਇਸ ਦੌਰਾਨ ਕੋਈ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਹੈ। ਜਾਣਕਾਰੀ ਅਨੁਸਾਰ ਇਸ ਹੋਟਲ ਦੀ ਇਮਾਰਤ ਦੇ ਬਿਲਕੁਲ ਨਾਲ ਨਵੀਂ ਇਮਾਰਤ 'ਚ ਲੱਗਭਗ 30 ਫੁੱਟ ਦੇ ਕਰੀਬ ਡੂੰਘੀ 4 ਮੰਜਿਲਾਂ ਬੇਸਮੈਂਟ ਬਣ ਰਹੀ ਸੀ।

ਸਥਾਨਕ ਕਵੀਨ ਰੋਡ ਵਿਖੇ ਨਿਰਮਾਣ ਅਧੀਨ ਇਕ ਮਾਲ ਦੀ ਬੇਸਮੈਂਟ 'ਚ ਉਸ ਦੇ ਨਾਲ ਲੱਗਦੀ ਪੁਰਾਣੀ ਬਹੁ ਮੰਜ਼ਿਲਾ ਬਿਲਡਿੰਗ ਡਿੱਗ ਪਈ। ਹੋਟਲ ਮਾਲਕਾਂ ਨੇ ਗੁਆਢ 'ਚ ਬਣ ਰਹੀ ਇਮਾਰਤ 'ਚ ਨਿਯਮਾਂ ਦੇ ਉਲਟ ਜਾ ਕੇ ਜ਼ਿਆਦਾ ਡੂੰਘੀ ਬੇਸਮੈਂਟ ਤਿਆਰ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਨਗਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਹੋਟਲ ਦੀ ਇਮਾਰਤ ਡਿੱਗਣ ਨਾਲ ਪਿਛਲੇ ਪਾਸੇ ਰਿਹਾਇਸ਼ੀ ਇਲਾਕੇ ਗੁਰੂ ਨਾਨਕ ਕਲੋਨੀ 'ਚ ਅਨੇਕਾਂ ਘਰਾਂ 'ਚ ਤਰੇੜਾਂ ਆਈਆਂ ਹਨ। ਆਲ਼ੇ ਦੁਆਲ਼ੇ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।