ਬਿਜਲੀ ਦਾ ਖੰਭਾ ਡਿੱਗਣ ਕਾਰਨ ਇਕ ਪੱਤਰਕਾਰ ਦੀ ਮੌਤ

by nripost

ਪਟਿਆਲਾ :(ਹਰਮੀਤ)- ਦੇਰ ਸ਼ਾਮ ਚੱਲੇ ਝੱਖੜ ਦੌਰਾਨ ਬਿਜਲੀ ਦਾ ਖੰਭਾ ਡਿੱਗਣ ਕਾਰਨ ਇਕ ਪੱਤਰਕਾਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੱਤਰਕਾਰ ਅਵਿਨਾਸ਼ ਕੰਬੋਜ ਬਸ ਸਟੈਂਡ ਨੇੜੇ ਨਹਿਰੂ ਪਾਰਕ ਕੋਲ ਖੜ੍ਹਾ ਸੀ। ਇਸੇ ਦੌਰਾਨ ਚੱਲੇ ਝੱਖੜ ਵਿਚ ਇਕ ਬਿਜਲੀ ਦਾ ਖੰਬਾ ਡਿੱਗ ਕੇ ਅਵਿਨਾਸ਼ ਦੇ ਸਿਰ ਵਿਚ ਵੱਜਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।

ਪਰਿਵਾਰ ਨੇ ਦੱਸਿਆ ਕਿ ਇਕ ਨਿਊਜ਼ ਏਜੰਸੀ ਵਿਚ ਪੱਤਰਕਾਰਤਾ ਕਰ ਰਿਹਾ ਅਵਿਨਾਸ਼ ਸ਼ਾਮ ਨੂੰ ਖ਼ਬਰ ਕਰਨ ਲਈ ਘਰ ਤੋਂ ਗਿਆ ਸੀ ਤੇ ਇਸੇ ਦੌਰਾਨ ਉਸਦੀ ਮੌਤ ਦੀ ਸੂਚਨਾ ਮਿਲੀ ਹੈ। ਅਵਿਨਾਸ਼ ਦੀ ਅਚਨਚੇਤ ਮੌਤ 'ਤੇ ਜਿੱਥੇ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਸਮਾਜਿਕ, ਰਾਜਨੀਤਿਕ ਤੇ ਅਫ਼ਸਰਸ਼ਾਹੀ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।