3 ਸਾਲਾਂ ਤੋਂ ਲਿਵ -ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨਾਲ ਕੀਤਾ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਤੋਂ ਇੱਕ ਮਾਮਲਾ ਸਾਹਮਣੇ ਆ ਰਹੀ ਹੈ, ਜਿਥੇ ਵਿਆਹ ਦਾ ਝਾਂਸਾ ਦੇ ਕੇ 3 ਸਾਲਾਂ ਤੋਂ ਲਿਵ -ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਇੱਕ ਬੱਚੇ ਦੀ ਮਾਂ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ 2 ਬੱਚਿਆਂ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਦੋਸ਼ੀ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਪੀੜਤ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਵਿਆਹ 2014 ਵਿੱਚ ਹੋਇਆ ਸੀ, ਉਸ ਦਾ 7 ਸਾਲ ਦਾ ਪੁੱਤ ਵੀ ਹੈ। ਘਰੇਲੂ ਲੜਾਈ ਕਾਰਨ ਉਸ ਦਾ 2019 ਵਿੱਚ ਤਲਾਕ ਹੋ ਗਿਆ ਤੇ ਉਸ ਆਪਣੇ ਪੁੱਤ ਨਾਲ ਆਪਣੇ ਪੇਕੇ ਘਰ ਚੱਲੀ ਗਈ ।

ਇਸ ਦੌਰਾਨ ਉਸ ਨੇ ਕਿਸੇ ਏਜੰਸੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਸ ਦੀ ਮੁਲਾਕਾਤ ਮੈਨੇਜਰ ਮਨੋਜ ਕੁਮਾਰ ਵਾਸੀ ਮੋਹਾਲੀ ਨਾਲ ਹੋ ਗਈ । ਮੈਨੇਜਰ ਮਨੋਜ ਸੇਵਾਮੁਕਤ ਹੈ ਤੇ ਉਸ ਦੀ ਪਹਿਲੀ ਪਤਨੀ ਤੋਂ 2 ਬੱਚੇ ਹਨ । ਉਸ ਦੀ ਪਤਨੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਪੀੜਤ ਨੇ ਕਿਹਾ ਕਿ ਉਸ ਦਾ ਮੈਨੇਜਰ ਨਾਲ ਪਿਆਰ ਪੈ ਗਿਆ, ਜਿਸ ਤੋਂ ਬਾਅਦ ਮੈਨੇਜਰ ਮਨੋਜ ਨੇ ਉਸ ਨਾਲ ਘਰ ਵਸਾਉਣ ਦਾ ਝਾਂਸਾ ਦੇ ਕਰ 3 ਸਾਲ ਲਿਵ -ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹੋਏ ਉਸ ਨਾਲ ਜ਼ਬਰ ਜਨਾਹ ਕੀਤਾ। ਇਸ ਦੌਰਾਨ ਮੈਨੇਜਰ ਨੇ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ, ਹੁਣ ਉਹ ਵਿਆਹ ਕਰਵਾਉਣ ਤੋਂ ਪਿੱਛੇ ਹੱਟ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।