
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਏਅਰ ਇੰਡੀਆ ਦੀ ਦਿੱਲੀ ਤੋਂ ਜਬਲਪੁਰ ਜਾ ਰਹੀ ਉਡਾਨ ਵਿੱਚ ਸਵਾਰ 35 ਯਾਤਰੀਆਂ ਦੀ ਜਾਨ ਉਸ ਸਮੇਂ ਖ਼ਤਰੇ 'ਚ ਪੈ ਗਈ ਜਦੋਂ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਦਿੱਲੀ ਤੋਂ ਜਬਲਪੁਰ ਜਾਣ ਵਾਲੀ ਉਡਾਨ ਜਿਵੇਂ ਹੀ ਡੁਮਨਾ ਏਅਰਪੋਰਟ 'ਤੇ ਲੈਂਡ ਕਰਨ ਵਾਲੀ ਸੀ ਤਾਂ ਉਡਾਨ ਰਨਵੇਅ ਤੋਂ ਉਤਰ ਗਈ ਅਤੇ ਏਅਰ ਸਟ੍ਰਿਪ ਦੇ ਪਾਸੇ ਮਿੱਟੀ 'ਚ ਧਸ ਗਈ। ਇਸ ਕਾਰਨ ਜਹਾਜ਼ ਦੇ ਅਗਲੇ ਹਿੱਸੇ 'ਚ ਲੱਗਾ ਲੈਂਡਿੰਗ ਫਰੰਟ ਵ੍ਹੀਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਏਅਰ ਇੰਡੀਆ ਦੀ ਨਿਯਮਤ ਉਡਾਨ ਹਾਦਸੇ ਤੋਂ ਕਿਵੇਂ ਬਚੀ ਇਸ ਬਾਰੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਅਤੇ ਉਹ ਬੇਕਾਬੂ ਹੋ ਕੇ ਫਲਾਈਟ ਦੇ ਰਨਵੇ ਤੋਂ ਤਿਲਕ ਜਾਣ ਦੀ ਘਟਨਾ ਦੀ ਜਾਂਚ ਦੀ ਗੱਲ ਕਰ ਰਹੇ ਹਨ।