ਹੜ੍ਹ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ CM ਮਾਨ ਨਾਲ ਵਾਪਰਿਆ ਵੱਡਾ ਹਾਦਸਾ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਦਿਨੀਂ ਸ਼ਾਹਕੋਟ ਕੋਲ ਸਤਲੁਜ ਦਰਿਆ ਦਾ ਜਾਇਜ਼ਾ ਲੈਣ ਗਏ ਸਨ, ਜਦੋ CM ਮਾਨ ਮੋਟਰਬੋਟ ਵਿੱਚ ਸਵਾਰ ਹੋਏ ਤਾਂ ਮੋਟਰਬੋਟ ਹਿਚਕੋਲੇ ਖਾਣ ਲੱਗ ਪਈ ਤੇ ਸਭ ਵਾਲ -ਵਾਲ ਬਚ ਗਏ। ਇਸ ਮੌਕੇ ਮੋਟਰਬੋਟ 'ਚ CM ਮਾਨ ਦੇ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਸੰਤ ਬਲਬੀਰ ਸਿੰਘ ਵੀ ਸਨ। ਦੱਸਿਆ ਜਾ ਰਿਹਾ ਮੋਟਰਬੋਟ 'ਚ ਲੋੜ ਤੋਂ ਵੱਧ ਲੋਕ ਸਵਾਰ ਹੋ ਗਏ ਸਨ।ਜਿਸ ਕਾਰਨ ਪਾਣੀ 'ਚ ਕੁਝ ਅੱਗੇ ਜਾਂਦਿਆਂ ਹੀ ਉਸ ਨੇ ਕਾਲਾ ਧੁਆਂ ਛੱਡਣਾ ਸ਼ੁਰੂ ਕਰ ਦਿੱਤਾ। ਮੋਟਰਬੋਟ ਨੇ 2 ਵਾਰ ਇਧਰ- ਉਧਰ ਹਿਚਕੋਲੇ ਖਾਧੇ ਤੇ ਪਲਟਣ ਤੋਂ ਬਚ ਗਈ । ਮੋਟਰਬੋਟ ਵਿੱਚ CM ਮਾਨ ਹੜ੍ਹ ਦਾ ਜਾਇਜਾ ਲੈ ਰਹੇ ਸਨ। ਇਸ ਲਈ ਉਸ ਵਿੱਚ ਕਿੰਨੇ ਲੋਕਾਂ ਨੂੰ ਲੈ ਕੇ ਜਾਣਾ ਸੀ ਪਰ ਅਧਿਕਾਰੀਆਂ ਨੂੰ ਪਹਿਲਾਂ ਇਸ ਦੀ ਜਾਂਚ ਕਰਨੀ ਚਾਹੀਦੀ ਸੀ ।