ਲੁੱਟ ਦੀ ਕੋਸ਼ਿਸ਼ ‘ਚ ਹੋਇਆ ਵੱਡਾ ਹਾਦਸਾ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਾਈਪਾਸ ਕੋਲ ਇੱਕ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ। ਦੱਸਿਆ ਜਾ ਰਿਹਾ ਬਸਤੀ ਜੋਧੇਵਾਲ ਤੋਂ ਸਪਲਾਈ ਨੂੰ ਪੁਣੇ ਤੋਂ ਟਰੱਕ 'ਚ 2 ਬਾਇਲਰ ਲਿਆਂਦੇ ਜਾ ਰਹੇ ਸਨ। ਇਸ ਦੌਰਾਨ ਡਰਾਈਵਰ ਪਵਨ ਨੂੰ ਰਾਏਕੋਟ ਰੋਡ ਕੋਲ ਕੁਝ ਲੁਟੇਰਿਆਂ ਨੇ ਲੁੱਟਣ ਲਈ ਪਿੱਛਾ ਕੀਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਲੁਟੇਰਿਆਂ ਨੇ 20 ਹਜ਼ਾਰ ਰੁਪਏ ਦੀ ਮੰਗ ਕੀਤੀ । ਡਰਾਈਵਰ ਪਵਨ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਕਿਹਾ ਕਿ ਉਸ ਦੇ ਟਰੱਕ ਦੀ ਕਾਰ ਨਾਲ ਟੱਕਰ ਹੋ ਗਈ ਹੈ। ਜਿਸ ਕਾਰਨ ਉਸ ਨੂੰ ਹੁਣ ਜੁਰਮਾਨਾ ਭਰਨਾ ਹੋਵੇਗਾ ,ਜਦੋ ਕਿ ਉਹ ਉਨ੍ਹਾਂ ਲੋਕਾਂ ਨੂੰ ਜਾਣਦਾ ਵੀ ਨਹੀ ਸੀ ਤੇ ਨਾ ਹੀ ਉਸ ਨੇ ਕੋਈ ਟੱਕਰ ਮਾਰੀ ਸੀ। ਪਵਨ ਨੇ ਕਿਹਾ ਲੁਟੇਰਿਆਂ ਨੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦਾ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।