ਦਿਨ ਦਿਹਾੜੇ ਮੋਗਾ ‘ਚ ਵਾਪਰੀ ਵੱਡੀ ਵਾਰਦਾਤ

by nripost

ਮੋਗਾ (ਨੇਹਾ): ਮੋਗਾ ਵਿਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਉਹ ਚਿੱਟੇ ਦਿਨ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਨਹੀਂ ਡਰਦੇ। ਤਾਜ਼ਾ ਮਾਮਲਾ ਪਿੰਡ ਲੰਗਿਆਣਾ ਦਾ ਸਾਹਮਣੇ ਆਇਆ ਹੈ, ਜਿੱਥੇ ਅੱਜ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੀ ਬਜ਼ੁਰਗ ਔਰਤ ਨੂੰ ਲੁਟੇਰਿਆਂ ਨੇ ਸ਼ਰਆਮ ਆਪਣਾ ਸ਼ਿਕਾਰ ਬਣਾਇਆ। ਦੋ ਨੌਜਵਾਨ ਮਹਿਲਾ ਦੀ ਕੰਨ ਵਿਚੋਂ ਬਾਲੀਆਂ ਲਾਹ ਕੇ ਫਰਾਰ ਹੋ ਗਏ।

ਲੁੱਟ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਸ਼ਰੇਆਮ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਕ ਨੌਜਵਾਨ ਮੋਟਰਸਾਈਕਲ ਸਟਾਰਟ ਕਰਕੇ ਖੜਾ ਰਹਿੰਦਾ ਹੈ ਅਤੇ ਦੂਸਰਾ ਨੌਜਵਾਨ ਬਜ਼ੁਰਗ ਮਹਿਲਾ ਤੇ ਕੰਨਾਂ ਵਿਚੋਂ ਬਾਲੀਆਂ ਖਿੱਚ ਕੇ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਫਿਲਹਾਲ ਇਸ ਵਾਰਦਾਤ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..