ਸ਼ਰਮਸਾਰ ! ਭਾਰਤੀ ਮੂਲ ਦੇ ਵਿਅਕਤੀ ਨੇ ਯਾਤਰੀ ਨਾਲ ਕੀਤਾ ਜਿਨਸੀ ਸ਼ੋਸ਼ਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਰੈਂਪਟਨ 'ਚ ਇੱਕ ਭਾਰਤੀ ਮੂਲ ਦੇ 53 ਸਾਲਾ ਵਿਅਕਤੀ ਤੇ ਉਬੇਰ ਡਰਾਈਵਰ ਦੀ ਪੁਲਿਸ ਵਲੋਂ ਇੱਕ ਯਾਤਰੀ ਨਾਲ ਜਿਨਸੀ ਸ਼ੋਸ਼ਣ ਕਰਨ ਤੇ ਫਿਰ ਖੁਦ ਨੂੰ ਟਿਪ ਦੇਣ ਲਈ ਉਸ ਦੇ ਫੋਨ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਘਟਨਾ ਤੋਂ ਬਾਅਦ ਪੀੜਤ ਨਾਲ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਸ ਦੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ।

ਫਿਲਹਾਲ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਵਿਕਰਮ ਲਾਥਰ ਨਾਲ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ । ਵਿਕਰਮ ਲਾਥਰ ਇੱਕ ਉਬੇਰ ਦਾ ਡਰਾਈਵਰ ਹੈ। ਉਸ ਨੇ 26 ਸਾਲਾ ਮਹਿਲਾ ਯਾਤਰੀ ਨਾਲ ਜਿਨਸੀ ਸ਼ੋਸ਼ਣ ਕੀਤਾ । ਇਸ ਦੌਰਾਨ ਦੋਸ਼ੀ ਨੇ ਪੀੜਤਾ ਦਾ ਫੋਨ ਫੜ ਕੇ ਆਪਣੇ ਆਪ ਨੂੰ ਟਿਪ ਭੇਜੀ । ਇਸ ਤੋਂ ਬਾਅਦ ਪੀੜਤਾ ਨੂੰ ਫੋਨ ਵਾਪਸ ਕਰ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ । ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।