ਨਾਬਾਲਗ ਕੁੜੀ ਨਾਲ ਕੀਤਾ ਰੇਪ ,ਪੀੜਤਾ ਦੇ ਪਿਓ ਤੇ ਚਾਚੇ ਨੇ ਉਤਾਰਿਆ ਮੌਤ ਦੇ ਘਾਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਨਾਬਾਲਗ ਕੁੜੀ ਨਾਲ ਰੇਪ ਕਰਨ ਤੋਂ ਬਾਅਦ ਪੀੜਤਾ ਦੇ ਪਿਓ ਤੇ ਚਾਚੇ ਨੇ ਦੋਸ਼ੀ ਨੂੰ ਕੁੱਟ -ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੂੰ ਮਾਰਨ ਤੋਂ ਬਾਅਦ ਕੁੜੀ ਦੇ ਪਿਤਾ ਤੇ ਚਾਚੇ ਨੇ ਥਾਣੇ ਆ ਕੇ ਖੁਦ ਨੂੰ ਆਤਮ -ਸਮਰਪਣ ਕਰ ਦਿੱਤਾ। ਅਧਿਕਾਰੀ ਅਨੁਸਾਰ ਕੰਕਰੀਟ ਮਿਲਾਉਣ ਵਾਲੀ ਮਸ਼ੀਨ ਚਲਾਉਣ ਵਾਲੇ ਇੱਕ ਵਿਅਕਤੀ ਨੇ ਬੀਤੀ ਦਿਨੀਂ ਨਾਬਾਲਗ ਕੁੜੀ ਨਾਲ ਰੇਪ ਕੀਤਾ ,ਜਦੋ ਉਹ ਆਪਣੇ ਘਰ ਦੇ ਬਾਹਰ ਸੀ ।ਦੋਸ਼ੀ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ,ਜਦਕਿ ਪੀੜਤ ਕੁੜੀ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ।