ਨਾਬਾਲਿਗ ਨੇ ਗਲੀ ‘ਚ ਖੇਡ ਰਹੇ ਬੱਚੇ ‘ਤੇ ਚਾੜ੍ਹ ਦਿੱਤੀ ਗੱਡੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨਾਬਾਲਿਗ ਨੇ ਗਲੀ 'ਚ ਖੇਡ ਰਹੇ ਬੱਚੇ 'ਤੇ ਥਾਰ ਚਾੜ੍ਹ ਦਿੱਤੀ। ਦੱਸਿਆ ਜਾ ਰਿਹਾ 16 ਸਾਲਾ ਬੱਚਾ ਗੱਡੀ ਚਲਾ ਰਿਹਾ ਸੀ, ਜਦੋ ਕਿ ਗੱਡੀ ਥੱਲੇ ਆ ਕੇ ਗੰਭੀਰ ਜਖ਼ਮੀ ਹੋਏ, ਬੱਚੇ ਦੀ ਉਮਰ 10 ਸਾਲ ਹੈ। ਜਿਸ ਨੂੰ ਜਖ਼ਮੀ ਹਾਲਤ ਵਿੱਚ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਕਾਰਨ ਦੂਜੇ ਹਸਪਤਾਲ ਰੈਫਰ ਕਰ ਦਿੱਤਾ । ਜਖ਼ਮੀ ਬੱਚੇ ਦੇ ਮਾਪਿਆਂ ਨੇ ਕਿਹਾ ਕਿ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਹੈ,ਹਾਲਾਂਕਿ ਇਹ ਸਾਰੀ ਘਟਨਾ ਗਲੀ 'ਚ ਲੱਗੇ CCTV 'ਚ ਕੈਦ ਹੋ ਗਈ।