ਤਾਂਤਰਿਕ ਬਣਨ ਲਈ ਮਾਂ ਨੇ ਆਪਣੇ ਬੱਚਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ ਇੱਕ ਮਾਂ ਨੇ ਤਾਂਤਰਿਕ ਬਣਨ ਲਈ ਆਪਣੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਪੁਲਿਸ ਨੇ ਇੱਕ ਮਹਿਲਾ ਤੇ ਉਸ ਦੇ ਪ੍ਰੇਮੀ ਨੂੰ 10 ਸਾਲ ਦੇ ਪੁੱਤ ਤੇ 6 ਸਾਲ ਦੀ ਬੇਟੀ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਨਿਸ਼ਾ ਤੇ ਸਾਊਦ ਫੋਜੀ ਦੇ ਰੂਪ 'ਚ ਹੋਈ ਹੈ । ਮਹਿਲਾ 'ਤੇ ਦੋਸ਼ ਹਨ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ 2 ਬੱਚਿਆਂ ਦਾ ਕਤਲ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਮਾਂ ਨੇ ਆਪਣੇ 10 ਸਾਲ ਦੇ ਪੁੱਤ ਤੇ 6 ਸਾਲ ਦੀ ਬੇਟੀ ਦਾ ਇਸ ਕਰਕੇ ਕਤਲ ਕਰਵਾ ਦਿੱਤਾ ਤਾਂ ਜੋ ਉਹ ਤਾਂਤਰਿਕ ਸ਼ਕਤੀਆਂ ਹਾਸਲ ਕਰ ਸਕੇ ।

ਦੋਸ਼ੀ ਮਹਿਲਾ ਨੂੰ ਲੱਗ ਰਿਹਾ ਸੀ ਕਿ ਉਹ ਭਵਿੱਖ ਨੂੰ ਦੇਖਣ ਦੀ ਤਾਕਤ ਹਾਸਲ ਕਰ ਲਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਮਰੋਬ ਤੇ ਕੋਨੇਨ ਮੇਰਠ ਦੇ ਖੈਰਨਗਰ ਦੇ ਰਹਿਣ ਵਾਲੇ ਸਨ। ਇਹ ਦੋਵੇ ਕੁਝ ਦਿਨ ਪਹਿਲਾਂ ਅਚਾਨਕ ਲਾਪਤਾ ਹੋ ਗਏ ਸਨ ।ਜਿਸ ਤੋਂ ਬਾਅਦ ਪਰਿਵਾਰ ਵਲੋਂ ਦੋਵਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਈ ਗਈ। ਪੁਲਿਸ ਵੱਲੋ ਮਾਮਲਾ ਦਰਜ਼ ਕਰਕੇ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।ਮ੍ਰਿਤਕ ਬੱਚਿਆਂ ਦੀ ਮਾਂ ਨਿਸ਼ਾ ਨੇ ਪੁਲਿਸ ਨੂੰ ਕਿਹਾ ਕਿ ਉਸ ਦਾ ਤੇ ਸਾਬਕਾ ਕੌਂਸਲਰ ਸਾਊਦ ਦਾ ਕੁਝ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਤੇ ਦੋਵਾਂ ਦੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ ਪਰ ਇਨ੍ਹਾਂ ਦੇ ਵਿਆਹ ਵਿੱਚ ਨਿਸ਼ਾ ਦੇ ਦੋਵੇ ਬੱਚੇ ਰੁਕਾਵਟ ਬਣ ਰਹੇ ਸਨ। ਪੁਲਿਸ ਅਨੁਸਾਰ ਸਾਊਦ ਨੇ ਉਨ੍ਹਾਂ ਨੂੰ ਦੱਸਿਆ ਕਿ ਨਿਸ਼ਾ ਨੇ ਪਹਿਲਾਂ ਆਪਣੇ ਪੁੱਤ ਤੇ ਫਿਰ ਧੀ ਨੂੰ ਮਾਰਨ ਦੀ ਸਾਜਿਸ਼ ਬਣਾਈ ਤਾਂ ਕਿ ਉਹ ਵਿਆਹ ਕਰ ਸਕੇ ।ਇਸ ਕਾਰਨ ਦੋਵਾਂ ਨੇ ਮਿਲ ਕੇ ਬੱਚਿਆਂ ਦੇ ਇੰਜੈਕਸ਼ਨ ਲੱਗਾ ਕਤਲ ਕਰ ਦਿੱਤਾ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।