ਕੈਨੇਡਾ ਜਾਣ ਵਾਲੀ ਨਰਸ ਦਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਮੁਹੱਲੇ ਵਿੱਚ ਕਲੀਨਿਕ ਚਲਾ ਰਹੀ ਨਰਸ ਸੁਸ਼ਮਾ ਨੂੰ ਅਗਵਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਸੁਸ਼ਮਾ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ । ਕੁਝ ਦਿਨ ਪਹਿਲਾ ਹੀ ਉਸ ਨੂੰ ਟ੍ਰੈਵਲ ਏਜੰਟ ਵਲੋਂ ਉਸ ਨੂੰ ਫੋਨ ਕਰਕੇ 4 ਲੱਖ ਰੁਪਏ ਲੈ ਕੇ ਆਉਣ ਲਈ ਕਿਹਾ ਸੀ ।ਟ੍ਰੈਵਲ ਏਜੰਟ ਨੇ ਉਸ ਨੂੰ ਕਿਹਾ ਕਿ ਤੁਹਾਡਾ ਵੀਜ਼ਾ ਤੇ ਪਾਸਪੋਰਟ ਆ ਗਿਆ ਹੈ ।

ਤੁਸੀ ਪੈਸੇ ਲੈ ਕੇ ਆ ਜਾਓ । ਜਿਸ ਤੋਂ ਬਾਅਦ ਸੁਸ਼ਮਾ ਆਪਣੀ ਧੀ ਨਾਲ ਘਰੋਂ ਪੈਸੇ ਲੈ ਕੇ ਟ੍ਰੈਵਲ ਏਜੰਟ ਦੇ ਦੱਸੇ ਪਤੇ 'ਤੇ ਚੱਲ ਗਈ। ਇਸ ਦੌਰਾਨ ਹੀ ਉਸ ਨੂੰ ਫਿਰ ਫੋਨ ਆਇਆ ਕਿ ਉਹ ਇੱਕਲੀ ਆਵੇ, ਜਿਸ ਤੋਂ ਸੁਸ਼ਮਾ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਦੁਬਾਰਾ ਫੋਨ ਆਇਆ ਕਿ ਉਹ ਥਾਣਾ ਸਦਰ ਕੋਲ ਪੁੱਜ ਜਾਵੇ ।ਜਿਸ ਤੋਂ ਬਾਅਦ ਸੁਸ਼ਮਾ ਆਪਣੀ ਧੀ ਨੂੰ ਘਰ ਛੱਡ ਕੇ ਇੱਕਲੀ ਹੀ ਪੈਸੇ ਲੈ ਕੇ ਥਾਣਾ ਸਦਰ ਕੋਲ ਪਹੁੰਚ ਗਈ। ਜਿਥੇ ਉਸ ਨੂੰ ਅਗਵਾ ਕਰ ਲਿਆ ਗਿਆ ਕੁਝ ਸਮੇ ਬਾਅਦ ਉਸ ਦੀ ਲਾਸ਼ ਮਿਲੀ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..