ਵਿਦੇਸ਼ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 7 ਦੀ ਮੌਤ

by nripost

ਦੋਰਾਂਗਲਾ (ਪਾਇਲ): ਕੁਵੈਤ ਤੋਂ ਇਕ ਬਹੁਤ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ 'ਚ 7 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ ਦੋ ਨੌਜਵਾਨ ਅੰਮ੍ਰਿਤਸਰ ਦੇ, ਇਕ ਗੁਰਦਾਸਪੁਰ, ਦੋ ਪਾਕਿਸਤਾਨ ਦੇ ਤੇ ਦੋ ਦੀ ਪਹਿਚਾਨ ਨਹੀਂ ਹੋ ਸਕੀ ਹੈ।

ਦੱਸਿਆ ਜਾ ਰਿਹਾ ਹੈ ਹਾਦਸੇ 'ਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਮੌਕੇ 'ਤੇ ਹੀ ਮੌਤ ਹੋ ਗਈ ਸੀ। ਨੌਜਵਾਨ ਕੁਵੈਤ ਰੋਜ਼ੀ ਰੋਟੀ ਲਈ ਗਏ ਸਨ ਅਤੇ ਸੜਕ ਹਾਦਸੇ ਨੇ ਉਨ੍ਹਾਂ ਦੀ ਜਾਨ ਲੈ ਲਈ। ਜਿੱਥੇ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ, ਜਿਨ੍ਹਾਂ 'ਚੋਂ ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ ਦੋਰਾਂਗਲਾ ਇੱਕ ਨੌਜਵਾਨ ਜਗਦੀਪ ਸਿੰਘ ਮੰਗਾ, ਦੋ ਨੌਜਵਾਨ ਅੰਮ੍ਰਿਤਸਰ ਦੇ ਅਤੇ ਦੋ ਨੌਜਵਾਨ ਪਾਕਿਸਤਾਨ ਅਤੇ ਦੋ ਨੌਜਵਾਨਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਵੈਤ ਤੋਂ ਫੋਨ ਆਇਆ ਸੀ, ਜੋ ਉਸ ਦੇ ਭਰਾ ਨਾਲ ਨੌਕਰੀ ਕਰਦੇ ਸੀ, ਨੇ ਦੱਸਿਆ ਕਿ ਦਰਦਨਾਕ ਹਾਦਸੇ 'ਚ ਜਗਦੀਪ ਸਿੰਘ ਮੰਗਾ ਦੀ ਮੌਤ ਹੋ ਗਈ ਹੈ। ਉਕਤ ਨੌਜਵਾਨ ਘਰੋਂ ਕੰਮ ਲਈ ਨਿਕਲੇ ਸਨ ਅਤੇ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ।

ਇਸ ਦੌਰਾਨ ਮੌਕੇ 'ਤੇ ਹੀ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜਿਨ੍ਹਾਂ 'ਚੋਂ ਉਨ੍ਹਾਂ ਦੇ ਭਰਾ ਦੀ ਵੀ ਸ਼ਨਾਖਤ ਕੁਝ ਦਿਨ ਪਹਿਲਾਂ ਹੀ ਹੋਈ ਹੈ। ਪਰਿਵਾਰ 'ਚ ਬੇਹੱਦ ਗਮਗੀਨ ਮਾਹੌਲ ਹੈ । ਪਰਿਵਾਰ 'ਚ ਜਗਦੀਪ ਦਾ ਇੱਕ 11 ਸਾਲਾ ਬੇਟਾ ਤੇ ਉਸਦੀ ਪਤਨੀ ਅਤੇ ਬਜ਼ੁਰਗ ਪਿਤਾ ਹਨ। ਜਿਨ੍ਹਾਂ ਦਾ ਅੱਗੇ ਹੀ ਬੜੀ ਮੁਸ਼ਕਿਲ ਨਾਲ ਪਰਿਵਾਰਿਕ ਗੁਜ਼ਾਰਾ ਚੱਲਾ ਰਿਹਾ ਸੀ।

More News

NRI Post
..
NRI Post
..
NRI Post
..