ਲੁਧਿਆਣਾ ਦੇ ਹਸਪਤਾਲ ‘ਚ ਇਕ ਮਰੀਜ਼ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ

by mediateam

ਲੁਧਿਆਣਾ : Christian Medical College ਤੇ ਹਸਪਤਾਲ 'ਚ ਇਕ ਮਰੀਜ਼ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜੋਧੇਵਾਲ ਬਸਤੀ ਦੇ ਰੂਬਲ ਨੂੰ ਤਿੰਨ ਜੂਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਸੀ। ਉਸ ਨੇ ਜ਼ਹਿਰਲੀ ਦਵਾਈ ਖਾ ਲਈ ਸੀ ਜਿਸ ਤੋਂ ਬਾਅਦ ਉਸ ਨੂੰ ਐਮਰਜੈਂਸੀ ਦੇ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ ਸੀ।

ਸੀਐੱਮਸੀ ਦੇ ਡਾ.ਵਿਨੀਤ ਜੋਸਨ ਮੁਤਾਬਿਕ ਰੂਬਲ ਸ਼ਰਾਬ ਦਾ ਐਡਿਕਟ ਹੈ ਤੇ ਦਿਮਾਗ਼ੀ ਪਰੇਸ਼ਾਨੀ ਕਾਰਨ ਉਸ ਨੇ ਦੂਜੀ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹੇਠਾਂ ਹਸਪਤਾਲ ਦੇ ਹੀ ਡਾਕਟਰ ਦੀ i20 ਗੱਡੀ ਖੜ੍ਹੀ ਸੀ, ਪਹਿਲਾਂ ਉਹ ਗੱਡੀ ਦੇ ਸ਼ੀਸ਼ੇ 'ਤੇ ਅਤੇ ਬਾਅਦ 'ਚ ਬੋਨਟ 'ਤੇ ਡਿੱਗ ਗਿਆ। ਰੂਬਲ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ। ਉਸ ਦਾ ਐਮਰਜੈਂਸੀ 'ਚ ਇਲਾਜ ਕੀਤਾ ਜਾ ਰਿਹਾ ਹੈ।

More News

NRI Post
..
NRI Post
..
NRI Post
..