8 ਸਾਲ ਬੱਚੀ ਨੂੰ ਖਰੀਦਣ ਦੇ ਦੋਸ਼ ‘ਚ ਇਕ ਵਿਅਕਤੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਇਕ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਨੇ ਇਕ ਕਰਿਆਨੇ ਦੀ ਦੁਕਾਨ ਤੋਂ 8 ਸਾਲ ਦੀ ਬੱਚੀ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਹ ਇਹ ਬੱਚੀ ਨੂੰ 100,000 ਡਾਲਰ ਵਿੱਚ ਖਰੀਦਣਾ ਚਾਹੁੰਦਾ ਸੀ। ਦੱਸ ਦਈਏ ਕਿ 85ਸਾਲਾ ਹੇਲਮਥ ਕੋਲਬ ਨੇ ਇਕ ਪੋਸਟ ਪਾ ਕੇ ਬੱਚੀ ਦੀ ਮਾਂ ਨਾ ਸੰਪਰਕ ਕੀਤਾ ਤੇ ਉਹ ਉਸ ਦੀ ਮਾਂ ਨਾਲ ਅਸ਼ਲੀਲ ਪ੍ਰਸਤਾਵ ਰੱਖਣ ਲੱਗ ਗਿਆ ਸੀ।

ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਲੱਗਾ ਕਿ ਕੋਲਬ ਸਿਰਫ ਇਕ ਇੱਕਲਾ ਬੁੱਢਾ ਆਦਮੀ ਹੈ ਜਦੋ ਉਸ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਆ ਕੇ ਟਿੱਪਣੀ ਸ਼ੁਰੂ ਕਰ ਦਿੱਤੀ ਕਿ ਉਹ ਕਿੰਨੀ ਸੋਹਣੀ ਹੈ।ਉਸ ਦੇ ਬੱਚੇ ਨਹੀ ਹੋ ਸਕਦੇ ਤੇ ਉਹ ਬੱਚਾ ਚਾਹੁੰਦਾ ਹੈ। ਬੱਚੀ ਦੀ ਮਾਂ ਨੇ ਕਿਹਾ ਕਿ ਉਸ ਨੇ ਪਾਰਕਿੰਗ ਵਿੱਚ ਮੇਰੇ ਨਾਲ ਸੰਪਰਕ ਕੀਤਾ ਸੀ। ਉਹ ਮੇਰਾ ਪਿੱਛਾ ਕਰਦਾ ਹੋਇਆ ਪਾਰਕਿੰਗ ਵਿੱਚ ਆ ਗਿਆ ਸੀ ਤੇ ਮੇਰੇ ਨਾਲ ਬੱਚੀ ਦਾ 100,000 ਡਾਲਰ ਵਿੱਚ ਸੌਦਾ ਕਰਨਾ ਚਾਹੁੰਦਾ ਸੀ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਹ ਕਿਉਕਿ ਇਹ ਸਾਡੇ ਲਈ ਹੁਣ ਖਤਰਾ ਬਣ ਸਕਦਾ ਹੈ ।

More News

NRI Post
..
NRI Post
..
NRI Post
..