ਕੈਨੇਡਾ ‘ਚ ਮਸਜਿਦ ਦੇ ਬਾਹਰ ਨਫਰਤ ਫੈਲਾਉਣ ਮਾਮਲੇ ‘ਚ ਇੱਕ ਵਿਅਕਤੀ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ 28 ਸਾਲਾ ਵਿਅਕਤੀ ਨੂੰ ਮਸਜਿਦ ਦੇ ਬਾਹਰ ਨਫਰਤ ਫੈਲਾਉਣ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਉਸ ਵਿਅਕਤੀ 'ਤੇ ਸ਼ਰਧਾਲੂਆਂ ਨੂੰ ਧਮਕੀਆਂ ਦੇਣ ਤੇ ਧਰਮ ਖਿਲਾਫ ਗਲਤ ਸ਼ਬਦ ਬੋਲੇ ਦੇ ਦੋਸ਼ ਹਨ ।ਸ਼ਰਨ ਨਾਮ ਦੇ ਵਿਅਕਤੀ ਨੇ ਇੱਕ ਸ਼ਰਧਾਲੂ ਦੀ ਗੱਡੀ 'ਤੇ ਹਮਲਾ ਕੀਤਾ ਤੇ ਫਿਰ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਧਰਮ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੀ ਦਿਨੀਂ ਸੂਚਨਾ ਮਿਲੀ ਸੀ ਇੱਕ ਵਿਅਕਤੀ ਮਸਜਿਦ ਦੇ ਬਾਹਰ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਤੋਂ ਬਾਅਦ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਟੋਰਾਂਟੋ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸ਼ਰਨ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਤੇ ਉਸਦੀ ਅਗਲੀ ਸੁਣਵਾਈ 15 ਅਪ੍ਰੈਲ ਨੂੰ ਹੋਵੇਗੀ । ਕੈਨੇਡੀਅਨ ਵਪਾਰ ਮੰਤਰੀ ਮੈਰੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਕਿਹਾ ਕਿ ਨਫਰਤੀ ਅਪਰਾਧ ਦੀ ਕੈਨੇਡੀਅਨ ਸਮਾਜ ਵਿੱਚ ਕੋਈ ਥਾਂ ਨਹੀ ਹੈ ।