ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਵਿਅਕਤੀ ਦਾ ਕੀਤਾ ਕਤਲ, ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੰਬੀ ਦੇ ਪਿੰਡ ਧੌਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਇੱਕ ਵਿਅਕਤੀ ਨੇ ਦੂਜੇ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ। ਲਖਵਿੰਦਰ ਸਿੰਘ ਨੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਵੱਡਾ ਭਰਾ ਜੱਸਾ ਸਿੰਘ ਨੇ ਵਿਆਹ ਨਹੀ ਕਰਵਾਇਆ ਸੀ ਤੇ ਉਸ ਦੇ ਨਾਲ ਹੀ ਸੰਦੀਪ ਰਹਿੰਦਾ ਸੀ ।ਉਹ ਹਮੇਸ਼ਾ ਪਿੰਡ ਧੌਲਾ ਵਿਖੇ ਗੁਰਮੀਤ ਸਿੰਘ ਵਾਸੀ ਧੌਲਾ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ।

ਉਸ ਦਾ ਭਰਾ ਜੱਸਾ ਸਿੰਘ 2 ਦਿਨਾਂ ਤੋਂ ਗੁਰਮੀਤ ਸਿੰਘ ਦੇ ਪਿੰਡ ਧੌਲਾ ਵਿਖੇ ਗਿਆ ਸੀ ,ਜੋ ਘਰ ਵਾਪਸ ਨਹੀਂ ਆਇਆ। ਬੀਤੀ ਦਿਨੀਂ ਸਵੇਰੇ ਉਹ ਆਪਣੇ ਭਰਾ ਜੱਸਾ ਸਿੰਘ ਨੂੰ ਲੈਣ ਲਈ ਗੁਰਮੀਤ ਸਿੰਘ ਦੇ ਘਰ ਆਇਆ, ਜਦੋ ਉਸ ਨੇ ਗੁਰਮੀਤ ਸਿੰਘ ਦੇ ਘਰ ਦੀ ਕੰਧ ਨਾਲ ਹੋਣ ਕਰਕੇ ਬਾਹਰੋਂ ਦੇਖਿਆ ਤਾਂ ਗੁਰਮੀਤ ਸਿੰਘ ਮੰਜੇ 'ਤੇ ਪਏ ਉਸ ਦੇ ਭਰਾ ਜੱਸਾ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਿਹਾ ਸੀ । ਜਦ ਉਸ ਨੇ ਰੌਲਾ ਪਾਇਆ ਤਾਂ ਗੁਰਮੀਤ ਸਿੰਘ ਉਥੋਂ ਭੱਜ ਗਿਆ, ਜਦੋ ਉਸ ਨੇ ਆਪਣੇ ਭਰਾ ਜੱਸਾ ਸਿੰਘ ਕੋਲ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।