ਗਰਭਵਤੀ ਵਿਆਹੁਤਾ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਗਰਭਵਤੀ ਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਅਨੁਪ੍ਰਿਆ ਦੇ ਰੂਪ ਵਿੱਚ ਹੋਈ ਹੈ, ਜੋ ਕਿ ਗੰਗੋਈ ਵਿੱਚ ਰਹਿੰਦੀ ਸੀ । ਦੱਸਿਆ ਜਾ ਰਿਹਾ ਮ੍ਰਿਤਕਾ ਦਾ ਵਿਆਹ 7 ਸਾਲ ਪਹਿਲਾਂ ਵਿਨੀਤ ਨਾਮ ਦੇ ਨੌਜਵਾਨ ਨਾਲ ਹੋਇਆ ਸੀ ।ਵਿਆਹ ਤੋਂ ਬਾਅਦ ਦੋਵੇ ਜਮਾਲਪੁਰ ਵਿੱਚ ਰਹਿਣ ਲੱਗੇ। ਬੀਤੀ ਦਿਨੀਂ ਅਨੁਪ੍ਰਿਆ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਇਸ ਸਬੰਧੀ ਸਹੁਰੇ ਪਰਿਵਾਰ ਨੇ ਕੁੜੀ ਦੇ ਚਾਚੇ ਰਾਜੀਵ ਕੁਮਾਰ ਨੂੰ ਕਿਹਾ ਉਹ ਘਰ ਆ ਜਾਵੇ ।ਜਦੋ ਰਾਜੀਵ ਮ੍ਰਿਤਕਾ ਦੇ ਸਹੁਰੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਗਰਭਵਤੀ ਭਤੀਜੀ ਦੀ ਲਾਸ਼ ਜ਼ਮੀਨ 'ਤੇ ਪਈ ਸੀ ।

ਸਹੁਰੇ ਪਰਿਵਾਰ ਨੇ ਕਿਹਾ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਕੁੜੀ ਦੇ ਚਾਚੇ ਰਾਜੀਵ ਅਨੁਸਾਰ ਉਸ ਨੇ ਖੁਸਕੁਸ਼ੀ ਨਹੀ ਕੀਤੀ ਸਗੋਂ ਕਤਲ ਹੋਇਆ ਹੈ ।ਰਾਜੀਵ ਕੁਮਾਰ ਨੇ ਦੱਸਿਆ ਕਿ ਬੀਤੀ ਦਿਨੀਂ ਉਹ ਫੈਕਟਰੀ ਕੰਮ ਕਰ ਰਿਹਾ ਸੀ । ਇਸ ਦੌਰਾਨ ਅਨੁਪ੍ਰਿਆ ਦੇ ਸਹੁਰੇ ਪਰਿਵਾਰ ਦਾ ਫੋਨ ਆਇਆ ਕਿ ਜਦਲੀ ਘਰ ਆ ਜਾਵੇ । ਜਦੋ ਘਰ ਜਾ ਕੇ ਦੇਖਿਆ ਤਾਂ ਉਸ ਦੀ ਭਤੀਜੀ ਦੀ ਲਾਸ਼ ਜ਼ਮੀਨ 'ਤੇ ਪਈ ਸੀ । ਰਾਜੀਵ ਅਨੁਸਾਰ ਉਸ ਦੀ ਭਤੀਜੀ ਦੇ ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ -ਪ੍ਰੇਸ਼ਾਨ ਕੀਤੀ ਜਾਂਦਾ ਸੀ । ਸੂਚਨਾ ਮਿਲਦਾ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।