ਜੇਲ੍ਹ ‘ਚ ਬੰਦ ਕੈਦੀ ਦੀ ਪ੍ਰੇਮਿਕਾ ਨਾਲ ‘ਕਿੱਸ’ ਕਰਨ ਤੋਂ ਬਾਅਦ ਹੋਈ ਮੌਤ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਟੇਨੇਸੀ ਜੇਲ੍ਹ ਵਿੱਚ ਬੰਦ ਪ੍ਰੇਮੀ ਨੂੰ ਮਿਲਣ ਗਈ। ਪ੍ਰੇਮਿਕਾ ਨੇ ਉਸਨੂੰ ਜਿਵੇ ਹੀ ਕਿੱਸ ਕੀਤੀ ਉਸ ਸਮੇ ਹੀ ਉਸ ਦੀ ਮੌਤ ਹੋ ਗਈ । ਇਸ ਮਾਮਲੇ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿੱਚ ਵੀ ਹੰਗਾਮਾ ਮੱਚ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਬੰਦ ਕੈਦੀ ਜੋਸ਼ੁਆ ਨੂੰ ਮਿਲਣ ਆਈ ਉਸਦੀ ਪ੍ਰੇਮਿਕਾ ਰੇਚਲ ਪਹੁੰਚੀ ਸੀ। ਉਸ ਦੌਰਾਨ ਹੀ ਉਸ ਨੇ ਆਪਣੇ ਪ੍ਰੇਮੀ ਨੂੰ ਕਿੱਸ ਕੀਤੀ । ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪ੍ਰੇਮਿਕਾ ਦੇ ਮੂੰਹ ਵਿੱਚ ਮੇਥਫੈਟਾਮਿਨ ਡਰੱਗਸ ਸੀ ਜੋ ਕਿ ਉਹ ਆਪਣੇ ਪ੍ਰੇਮੀ ਨੂੰ ਦੇਣ ਲਈ ਆਈ ਸੀ। ਇਸ ਲਈ ਮੂੰਹ ਰਹੀ ਉਸ ਨੇ ਡਰੱਗਸ ਦਾ ਸਾਰਾ ਕਿੱਸ ਦੇ ਜ਼ਰੀਏ ਉਸ ਦੇ ਮੂੰਹ ਵਿੱਚ ਟਰਾਂਸਫਰ ਕਰ ਦਿੱਤਾ। ਪ੍ਰੇਮੀ ਦੀ ਓਵਰਡੋਜ਼ ਡਰੱਗਸ ਹੋਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਡਰੱਗਸ ਦੀ ਮਾਤਰਾ 14 ਗ੍ਰਾਮ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕੇ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।