ਕਲੱਬ ‘ਚ ਗੋਲੀਬਾਰੀ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚੋ ਇਕ ਮਾਮਲਾ ਸਾਮਣੇ ਆਇਆ ਹੈ, ਜਿਥੇ ਕਲੱਬ 'ਚ ਗੋਲੀਬਾਰੀ ਦੌਰਾਨ ਇਕ 28 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪਰਦੀਪ ਬਰਾੜ ਦੇ ਰੂਪ 'ਚ ਹੋਈ ਹੈਂ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ 24 ਸਾਲਾ ਕੁੜੀ ਵੀ ਜਖ਼ਮੀ ਹੋਈ ਹੈ। ਜਾਣਕਾਰੀ ਅਨੁਸਾਰ ਪਰਦੀਪ ਬਰਾੜ ਫਰੀਦਕੋਟ ਦੇ ਪਿੰਡ ਖਾਰਾ ਦੇ ਰਹਿਣ ਵਾਲਾ 28 ਸਾਲਾ ਨੌਜਵਾਨ ਪਰਦੀਪ ਬਰਾੜ ਕਲੱਬ ਗਿਆ ਸੀ। ਇਸ ਦੌਰਾਨ ਹੀ 2 ਧਿਰਾਂ ਵਿਚਾਲੇ ਲੜਾਈ ਤੋਂ ਬਾਅਦ ਗੋਲੀਬਾਰੀ ਦੌਰਾਨ ਨੌਜਵਾਨ ਨੂੰ ਗੋਲੀ ਲੱਗ ਗਈ।