ਕੈਨੇਡਾ ‘ਚ ਲੁੱਟ ਦੀ ਨੀਅਤ ਨਾਲ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਹਿਲਪੁਰ ਸ਼ਹਿਰ ਦੇ ਪਿੰਡ ਚੰਦੇਲੀ ਦੇ 5 ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਲੁਟੇਰੇ ਜਾਂਦੇ ਹੋਏ ਉਸ ਦੇ ਸਾਰੇ ਗਹਿਣੇ, ਪੈਸੇ ਵੀ ਨਾਲ ਲੈ ਗਏ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਇਕਲੌਤਾ ਪੁੱਤ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ । ਜਾਣਕਾਰੀ ਅਨੁਸਾਰ ਤਰਲੋਕ ਨਾਥ ਸ਼ਰਮਾ ਨੇ ਦੱਸਿਆ ਕਿ 5 ਸਾਲ ਪਹਿਲਾਂ ਉਨ੍ਹਾਂ ਦਾ ਪੁੱਤ ਮੋਹਿਤ ਸ਼ਰਮਾ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਤੇ ਉੱਥੇ ਹੀ ਪੱਕਾ ਹੋ ਗਿਆ। ਕੁਝ ਦਿਨ ਪਹਿਲਾਂ ਹੀ ਮੋਹਿਤ ਦਾ ਚਚੇਰਾ ਭਰਾ ਵੀ ਕੈਨੇਡਾ ਗਿਆ ਸੀ। ਕੈਨੇਡਾ ਗਏ ਭਤੀਜੇ ਅਰਮਾਨ ਸ਼ਰਮਾ ਨੇ ਦੱਸਿਆ ਕਿ ਮੋਹਿਤ ਉਨ੍ਹਾਂ ਨੂੰ ਨਹੀ ਲੱਭ ਰਿਹਾ ਪਤਾ ਨਹੀਂ ਕਿੱਧਰ ਚਲਾ ਗਿਆ ਹੈ। ਭਾਲ ਕਰਨ ਤੋਂ ਬਾਅਦ ਨਵੇਂ ਸਾਲ ਵਾਲੇ ਦਿਨ ਕਾਰ 'ਚੋ ਮੋਹਿਤ ਦੀ ਲਾਸ਼ ਬਰਾਮਦ ਹੋਈ ਸੀ ।