ਭਾਂਡਿਆਂ ਦੀ ਦੁਕਾਨ ‘ਤੇ ਰੇਡ, ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਨਸ਼ਾ ਤਸਕਰਾਂ ਦੇ ਘਰਾਂ 'ਚ ਰੇਡ ਕਰਨ 'ਤੇ ਜਿਥੇ ਵੀ ਸ਼ੱਕ ਪਵੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਸੋਨੂੰ ਭਾਂਡਿਆਂ ਵਾਲੇ ਦੀ ਦੁਕਾਨ 'ਤੇ ਰੇਡ ਕਰਕੇ ਇਕ ਦੋਸ਼ੀ ਨੂੰ ਭਾਰੀ ਮਾਤਰਾ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਸੋਨੂੰ ਭਾਂਡਿਆਂ ਵਾਲੇ ਦੀ ਦੁਕਾਨ 'ਤੇ ਰੇਡ ਕੀਤੀ, ਜਿਸ 'ਤੇ ਦੁਕਾਨ 'ਚੋਂ 325 ਬੋਤਲਾਂ ਤੇ 200 ਅਧੀਏ ਬਰਾਮਦ ਹੋਏ ਅਤੇ 4-5 ਪੇਟੀਆਂ ਵੱਖ-ਵੱਖ ਮਾਰਕਾ ਦੀ ਸ਼ਰਾਬ ਬਰਾਮਦ ਹੋਈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਨੂੰ ਦੇ ਸਾਲ਼ੇ ਰਾਜੇ ਨੂੰ ਵੀ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..