ਕੈਨੇਡਾ ਤੋਂ ਪੰਜਾਬ ਲਈ ਉਡਾਣਾਂ ਚਲਾਉਣ ਸਬੰਧੀ ਮਤਾ ਹੋਇਆ ਪਾਸ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਚਲਾਉਣ ਸਬੰਧੀ ਕੈਨੇਡਾ ਦੇ ਬਰੈਂਪਟਨ 'ਚ ਕੌਂਸਲ ਵਲੋਂ ਸਰਬ- ਸੰਮਤੀ ਦੇ ਨਾਲ ਮਤਾ ਪਾਸ ਕਰ ਦਿੱਤਾ ਗਿਆ ਹੈ। ਇਹ ਮਤਾ ਵਾਰਡ 9 ਤੇ 10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ ਨੇ ਪੇਸ਼ ਕੀਤਾ ਗਿਆ ਸੀ। ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਬਰੈਂਪਟਨ ਸਿਟੀ ਕੈਨੇਡੀਅਨ ਫੈਡਰਲ ਸਰਕਾਰ ਸਬੰਧਤ ਏਅਰਲਾਈਨਜ਼ ਨੂੰ ਅਪੀਲ ਕਰੇਗੀ ਕਿ ਉਹ ਪੰਜਾਬ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਕਰਨ। ਜ਼ਿਕਰਯੋਗ ਹੈ ਕਿ ਬਰੈਂਪਟਨ ਦੇ ਕੁਝ ਮੈਬਰ ਪਾਰਲੀਮੈਂਟ ਇਨ੍ਹਾਂ ਉਡਾਣਾਂ ਦੇ ਰਾਹ 'ਚ ਭਾਰਤ ਸਰਕਾਰ ਨੂੰ ਮੁਸੀਬਤ ਦੱਸ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਸਿੱਖਾਂ ਤੇ ਪੰਜਾਬੀਆਂ ਦੀ ਆਬਾਦੀ ਸਭ ਤੋਂ ਵੱਧ ਹੈ। ਹਰ ਸਾਲ ਭਾਰਤ ਤੋਂ ਕੈਨੇਡਾ ਤੱਕ 5 ਲੱਖ ਯਾਤਰੀ ਸਫ਼ਰ ਕਰਦੇ ਹਨ। ਇਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਹਨ । ਕੈਨੇਡਾ ਤੋਂ ਪੰਜਾਬ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹੀਆਂ ਹੈ ।